Poem: ਬਕਰੀ ਬਨਾਮ ਭੁੱਖ!
Poem In Punjabi: ਗੀਤ ਮਾਣਕ ਦਾ ਬੜਾ ਮਸ਼ਹੂਰ ਹੋਇਆ, ਜੀ.ਟੀ ਰੋਡ ’ਤੇ ਪਈਆਂ ਦੁਹਾਈਆਂ ਸੀ।
Poem In Punjabi
Poem In Punjabi: ਗੀਤ ਮਾਣਕ ਦਾ ਬੜਾ ਮਸ਼ਹੂਰ ਹੋਇਆ, ਜੀ.ਟੀ ਰੋਡ ’ਤੇ ਪਈਆਂ ਦੁਹਾਈਆਂ ਸੀ।
ਕਹਿੰਦਾ ਟਰੱਕ ਡ੍ਰਾਈਵਰ ਸੀ ਹੇਕ ਲਾ ਕੇ, ਖਾਈਏ ਢਾਬੇ ’ਤੇ ਖ਼ੂਬ ‘ਮਲਾਈਆਂ’ ਜੀ।
ਹੁਣ ਤਾਂ ਨੋਟਾਂ ਵਲ ਦੇਖਦੀ ‘ਬਕਰੀ’ ਨਹੀਂ, ਆਪਾਂ ਕਰਦੇ ਹਾਂ ਬਹੁਤ ਕਮਾਈਆਂ ਜੀ।
ਵੋਟ ਰਾਜ ਵਿਚ ਨੋਟਾਂ ਦੀ ਲੋੜ ਵੱਧ ਗਈ, ਲੀਡਰ ਲੋਕਾਂ ਨੇ ‘ਪੰਡਾਂ ਛੁਪਾਈਆਂ’ ਜੀ।
ਆਖੇ ਮੀਡੀਆ ਹਾਕਮ ਦੀ ਗੋਦ ਬਹਿ ਕੇ, ਨਿਆਂ-ਪ੍ਰਣਾਲੀ ਨੂੰ ਲਗਦੀ ਚੋਟ ਨਹੀਉਂ।
ਇਵੇਂ ਜੱਜਾਂ ਦੇ ਘਰੀਂ ਹੁਣ ‘ਦੇਖ ਲਉ’ ਜੀ, ‘ਅੱਗ ਲਗਿਆਂ’ ਮੁਕਦੇ ‘ਨੋਟ’ ਨਹੀਂਉਂ!
- ਤਰਲੋਚਨ ਸਿੰਘ ਦੁਪਾਲ ਪੁਰ, ਮੋਬਾ : 78146-92724