ਕੰਜੂਸ ਧਨਵਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਾਹਦੀ ਬਿਪਤਾ ਪਈ ਮਨੁੱਖਤਾ ਉਤੇ, ਸੱਭ ਪੁਰਖਾਂ ਉਤੇ ਰੱਬੀ ਕਹਾਣੀਆਂ ਨੇ,

File Photo

ਕਾਹਦੀ ਬਿਪਤਾ ਪਈ ਮਨੁੱਖਤਾ ਉਤੇ, ਸੱਭ ਪੁਰਖਾਂ ਉਤੇ ਰੱਬੀ ਕਹਾਣੀਆਂ ਨੇ,

ਵੋਟਾਂ ਬਟੋਰ ਕੇ ਲਿਆ ਵੱਟ ਪਾਸਾ, ਮੂੰਹ ਫੇਰ ਲਏ ਸਿਆਸਤਦਾਨੀਆਂ ਨੇ,

ਲੈ-ਲੈ ਪੈਨਸ਼ਨਾਂ ਜਾਣ ਡਕਾਰ ਮਾਰੀ, ਡੱਕਾ ਦਾਨ ਨਾ ਕੀਤਾ ਧਨਵਾਨੀਆਂ ਨੇ,

ਵਿਚ ਮੁਸੀਬਤਾਂ ਗ਼ਰੀਬੀ ਵੇਖ ਫਸੀ, ਹੱਥ ਘੁੱਟ ਲਏ ਵੱਡੇ ਦਾਨੀਆਂ ਨੇ,

ਧੇਲੀ ਖ਼ਰਚਣ ਪਲਿਉਂ ਜਾਣਦੇ ਨਾ, ਸਿਰ ਲੋਕਾਂ ਦਾ ਜੁੱਤੀਆਂ ਬੇਗਾਨੀਆਂ ਨੇ,

ਐਸੇ ਫਸੇ ਐ ਵਿਚ ਮੋਹ ਮਾਇਆ, ਲਏ ਉਲਝਾਅ ਲਾਭ ਹਾਨੀਆਂ ਨੇ,

ਦਾਨੀ ਕੋਈ ਨਾ ਗ਼ਰੀਬਾਂ ਲਈ 'ਭਗਤਾ', ਅੱਖਾਂ ਜਿਨ੍ਹਾਂ ਦੀਆਂ ਮਸਤਾਨੀਆਂ ਨੇ,

ਹਰੇ ਹੋਏ ਨਾ ਜਿਨ੍ਹਾਂ ਦੇ ਰੁੱਖ ਚੱਟੇ, ਲਭਦੈ ਕਿਹੜੀਆਂ ਉਥੋਂ ਖ਼ੁਰਮਾਨੀਆਂ ਨੇ।

-ਸੁਖਮੰਦਰ ਸਿੰਘ ਬਰਾੜ, ਸੰਪਰਕ : 98516-00000