Lok Raaj
ਹੱਥ ਮਲਦਿਆਂ ਵੋਟਾਂ ਤੋਂ ਬਾਅਦ ਲੋਕੀ, ਰੀਝਾਂ ਦਿਲਾਂ ਦੇ ਵਿਚ ਦਫ਼ਨਾਏ ਲੈਂਦੇ।
ਵਾਂਗ ਮੱਛੀਆਂ ਲੋਕਾਂ ਨੂੰ ਸਮਝ ਕੇ ਤੇ ਹਾਕਮ ਨਵਾਂ ਕੋਈ ਜਾਲ ਵਿਛਾਏ ਲੈਂਦੇ।
ਗੁਨਾਹਗਾਰਾਂ ਨੂੰ ਤੁੰਨਾਂਗੇ ਜੇਲ ਅੰਦਰ, ਤੱਤੇ ਲਾਰਿਆਂ ਨਾਲ ਵਰਚਾਏ ਲੈਂਦੇ।
ਜਾਂਦੇ ਉਲਝ ਫ਼ਜ਼ੂਲ ਜਿਹੇ ਮਸਲਿਆਂ ਤੇ, ਮੁੱਦੇ ਅਸਲ ਜੋ ਦਿਲੋਂ ਭੁਲਾਏ ਲੈਂਦੇ।
ਉਪ ਚੋਣ ਵਿਚ ਵਾਂਗ ਕਠਪੁਤਲੀਆਂ ਦੇ, ਅਫ਼ਸਰਸ਼ਾਹੀ ਤੋਂ 'ਨਾਚ' ਨਚਾਏ ਲੈਂਦੇ।
ਵੇਖ ਵੀਡੀਉ 'ਗਰਮ ਜਹੀ' ਮੰਤਰੀ ਦੀ, ਦੀਵੇ ਆਸ ਦੇ ਲੋਕ ਜਗਾਏ ਲੈਂਦੇ।
-ਤਰਲੋਚਨ ਸਿੰਘ 'ਦਪਾਲਪੁਰ', ਸੰਪਰਕ : 001-408-915-1268