ਮੈਂ ਕੀਹਨੂੰ ਇਨਸਾਨ ਆਖਾਂ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵਾਹ! ਸਮੇਂ ਦਿਆ ਦਾਤਾ, ਤੈਨੂੰ ਕਿਉਂ ਨਾ ਬਲਵਾਨ ਆਖਾਂ,

File Photo

ਵਾਹ! ਸਮੇਂ ਦਿਆ ਦਾਤਾ, ਤੈਨੂੰ ਕਿਉਂ ਨਾ ਬਲਵਾਨ ਆਖਾਂ,

ਨਫ਼ਰਤ ਕਿਉਂ ਹੋ ਗਈ ਹੈ, ਮੈਂ ਕੀਹਨੂ ਇਨਸਾਨ ਆਖਾਂ,

 ਮਜਬੂਰੀ ਨੂੰ ਕਹਾਂ ਮੁਨਾਫ਼ਾ, ਕਿਵੇਂ ਚਲਦੀ ਦੁਕਾਨ ਆਖਾਂ,

ਜੋ ਗੱਲ-ਗੱਲ ਤੇ ਬਦਲ ਜਾਵੇ, ਮੈਂ ਕੀਹਦੀ ਜ਼ੁਬਾਨ ਆਖਾਂ,

ਨਾ ਦਿਸਦੀ ਹੈ ਇਨਸਾਨੀਅਤ, ਹੈ ਕਿਥੇ ਭਗਵਾਨ ਆਖਾਂ,

ਕਿਉਂ ਰੱਸੇ ਗਲਾਂ ਵਿਚ ਪਾਵੇ, ਮਜਬੂਰ ਕਿਉਂ ਕਿਸਾਨ ਆਖਾਂ,

ਇਕ ਸਵਾਲ ਜੁਮਲੇਬਾਜ਼ਾਂ ਤੋਂ, ਕਿਉਂ ਸੜਕਾਂ ਤੇ ਜਹਾਨ ਆਖਾਂ,

ਅੱਜ ਜਖਵਾਲੀ ਵੀ ਕਿਉਂ ਹੋਇਆ ਡਾਹਢਾ ਹੈਰਾਨ ਆਖਾਂ।

-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ :  98550-36444