ਚਿੱਟੇ ਦਾ ਨਾਮ ਸੁਣ ਕੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨਾਮ ਸੁਣ ਕੇ ਅਜਕਲ ਚਿੱਟੇ ਦਾ, ਦਿਲ ਸੱਭ ਦਾ ਹੈ ਘਬਰਾਉਣ ਲੱਗਾ..............

Cocaine Drug

ਨਾਮ ਸੁਣ ਕੇ ਅਜਕਲ ਚਿੱਟੇ ਦਾ, ਦਿਲ ਸੱਭ ਦਾ ਹੈ ਘਬਰਾਉਣ ਲੱਗਾ,
ਹਰ ਪਾਸੇ ਇਸ ਦੀ ਦਹਿਸ਼ਤ ਏ, ਪੰਜਾਬ ਸਾਰਾ ਹੈ ਕੁਰਲਾਉਣ ਲੱਗਾ,

ਹਰ ਘਰ ਵਿਚ ਪੁੱਤਰ ਮਾਪਿਆਂ ਦਾ, ਜ਼ਿੰਦਗੀ ਨੂੰ ਦਾਅ ਉਤੇ ਲਾਉਣ ਲੱਗਾ,
ਲਗਦਾ ਇਹ ਬੱਦਲ ਖ਼ਤਰੇ ਦਾ, ਜਵਾਨੀ ਉਤੇ ਹੈ ਮੰਡਰਾਉਣ ਲੱਗਾ,

ਜਵਾਨ ਪੁਤਰਾਂ ਦੇ ਮਾਪਿਆਂ ਦੀ, ਰਾਤਾਂ ਦੀ ਨੀਂਦ ਉਡਾਉਣ ਲੱਗਾ,
ਦੁਖੀ ਹੋਇਆ ਅੱਜ ਪੰਜਾਬ ਸਾਰਾ, ਕਾਲਾ ਹਫ਼ਤਾ ਹੈ ਮਨਾਉਣ ਲੱਗਾ,

ਇਹ ਕਸੂਰ ਹੈ ਸਾਰਾ ਖ਼ਾਕੀ ਦਾ, ਜੋ ਅਪਣਾ ਫ਼ਰਜ਼ ਭੁਲਾਉਣ ਲੱਗਾ,
ਕਠਪੁਤਲੀ ਬਣ ਇਹ ਲੀਡਰਾਂ ਦੀ, ਅਪਣਿਆਂ ਨੂੰ ਹੈ ਮਰਵਾਉਣ ਲੱਗਾ,

ਦੁਖੀ ਹੋ ਕੇ 'ਮਨਜੀਤ ਸਿੰਘ ਘੁੰਮਣ', ਰੱਬ ਦੇ ਕੋਲ ਹੈ ਧਿਆਉਣ ਲੱਗਾ,
ਖ਼ੁਸ਼ੀਆਂ ਖੇੜੇ ਫਿਰ ਲਿਆ ਇਥੇ, ਪੰਜਾਬ ਸਾਰਾ ਹੈ ਇਹ ਚਾਹੁਣ ਲੱਗਾ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688