ਮਾਂ

ਏਜੰਸੀ

ਵਿਚਾਰ, ਕਵਿਤਾਵਾਂ

ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ

Mother

ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ

ਸਭ ਦਾ ਫ਼ਿਕਰ ਕਰਦੀ ਏਂ

ਤੇ ਆਪਣਾ ਰੱਖਦੀ ਕਿਉਂ ਨਹੀਂ

ਮੈਂ ਤੈਨੂੰ ਕਦੇ ਸੁੱਤਿਆਂ ਨਹੀਂ ਦੇਖਿਆਂ ਕਾਹਦੀ ਬਣੀ ਏਂ.....? 

ਤੇਰੀ ਅੱਖ ਲੱਗਦੀ ਕਿਉਂ ਨਹੀਂ

ਦਰ ਰਾਮ ਦਾ ਨਹੀਂ ਛੱਡਦੀ, ਨਾਹੀ ਅੱਲ੍ਹਾ ਦਾ

ਮੰਗਦੀ ਕੀ ਏ, ਦੱਸਦੀ ਕਿਉਂ ਨਹੀਂ

ਤੂੰ ਠੀਕ ਏਂ ਤੇ ਤੈਨੂੰ ਕੋਈ ਫ਼ਿਕਰ ਨਹੀਂ

ਇਹ ਗੱਲ ਤੇਰੇ ਮੂੰਹੋਂ ਜੱਚਦੀ ਕਿਉਂ ਨਹੀਂ

ਮੇਰੀਆਂ ਰੀਝਾਂ ਬਿਨਾਂ ਦੱਸਿਆ ਕਿੱਦਾ ਬੁੱਝ ਲੈਂਦੀ ਏਂ

ਇਹ ਕਿਹੜਾ ਇਲਮ ਏਂ, ਪਰਦਾ ਚੱਕਦੀ ਕਿਉਂ ਨਹੀਂ

ਤੂੰ ਮੇਰੇ ਵੱਲ ਵੀ ਏ, ਤੂੰ ਉਹਦੇ ਵੱਲ ਵੀ ਏ

ਤੂੰ ਸਭ ਦੇ ਵੱਲ ਦੀ ਏ, ਇੱਕ ਪੱਖਦੀ ਕਿਉਂ ਨਹੀਂ

ਭਾਵੇਂ ਹੱਥ ਨੇ ਕੰਬਦੇ ਨਾਲੇ ਮੂੰਹ ਉੱਤੇ ਛੁਰੜੀਆਂ ਵੀ

''ਰੰਗੀ'' ਮਾਂ ਤੋਂ ਵੱਧ ਕੋਈ ਸੋਹਣੀ ਲੱਗਦੀ ਕਿਉਂ ਨਹੀਂ