Poem in punjabi
ਕਈ ਬੈਠੇ ਹੈ ਲਾਈ ਤਾਕ ਯਾਰੋ,
ਬੁਰਾ ਕਰਾਂਗੇ ਪਵੇਗੀ ਜਦੋਂ ਰਾਤ ਯਾਰੋ।
ਨਾ ਇਨ੍ਹਾਂ ਦਾ ਧਰਮ ਨਾ ਕੋਈ ਜਾਤ ਯਾਰੋ,
ਕਿਵੇਂ ਲੁੱਟਣਾ ਹੈ, ਇਹ ਹੀ ਝਾਕ ਯਾਰੋ।
ਧੋਖਾ ਦਿੰਦੇ ਨੇ ਕਰ ਕੇ ਪਾਸ ਯਾਰੋ,
ਮਿੰਟਾਂ ਸਕਿੰਟਾਂ ’ਚ ਕਰ ਦਿੰਦੇ ਰਾਖ ਯਾਰੋ।
ਬਚਾ ਲਉ ਖ਼ੁਦ ਨੂੰ ਤੇ ਅਪਣੇ ਜਵਾਕ ਯਾਰੋ,
‘ਸੁਰਿੰਦਰ’ ਬਚੋ ਇਨ੍ਹਾਂ ਦੋਗਲੇ ਯਾਰਾਂ ਤੋਂ,
ਬੁਰਾ ਹੁੰਦਾ ਹੈ, ਇਨ੍ਹਾਂ ਦਾ ਸਾਥ ਯਾਰੋ।
- ਸੁਰਿੰਦਰ ‘ਮਾਣੂੰਕੇ ਗਿੱਲ’, ਮੋਬਾ : 88723-21000