ਗੁਬਾਰਿਆਂ ਵਾਲਾ
ਲਵੋ ਗੁਬਾਰੇ ਲਵੋ ਗੁਬਾਰੇ, ਭਾਈ ਗਲੀ ਵਿਚ ਹੋਕਾ ਮਾਰੇ। ਨੈਨਾਂ, ਨੈਨਸੀ ਨੱਠੇ ਆਉਂਦੇ, ਰੋਬਿਨ ਨੂੰ ਵੀ ਸੱਦ ਲਿਆਉਂਦੇ।...............
Balloons Seller
ਲਵੋ ਗੁਬਾਰੇ ਲਵੋ ਗੁਬਾਰੇ, ਭਾਈ ਗਲੀ ਵਿਚ ਹੋਕਾ ਮਾਰੇ।
ਨੈਨਾਂ, ਨੈਨਸੀ ਨੱਠੇ ਆਉਂਦੇ, ਰੋਬਿਨ ਨੂੰ ਵੀ ਸੱਦ ਲਿਆਉਂਦੇ।
ਭਰੇ ਭਰੇ ਤੇ ਰੰਗ ਬਰੰਗੇ ਬੜੇ ਦਿਲਾਂ ਨੂੰ ਲਗਦੇ ਚੰਗੇ।
ਸੱਪਾਂ ਵਰਗੇ, ਅੱਲਾ ਵਰਗੇ, ਦਿਲ ਵਰਗੇ, ਕਈ ਟੱਲਾਂ ਵਰਗੇ।
ਲਾਲ, ਸਫ਼ੈਦ, ਹਰੇ ਤੇ ਨੀਲੇ, ਕਈ ਫ਼ਿਰੋਜ਼ੀ ਕਾਲੇ ਪੀਲੇ।
ਨੰਨੂੰ ਖੜੀ ਆਵਾਜ਼ਾਂ ਮਾਰੇ, ਰੁਕ ਭਾਈ ਮੈਨੂੰ ਦੇਈਂ ਗੁਬਾਰੇ।
ਛੋਟੇ ਵੱਡੇ ਵੰਨ-ਸੁਵੰਨੇ, ਸੋਟੀ ਨਾਲ ਗੁਬਾਰੇ ਬੰਨ੍ਹੇ।
ਉਡ ਉਡ ਜਿਵੇਂ ਗੁਬਾਰੇ ਹਿੱਲਣ, ਨਾਲ ਹੀ ਬੱਚੇ ਸਾਰੇ ਹਿੱਲਣ।
ਭਾਵੇਂ ਕੇਹੇ ਹੋਣ ਗੁਬਾਰੇ, ਬੱਚਿਆਂ ਨੂੰ ਇਹ ਬਹੁਤ ਪਿਆਰੇ।
ਫੁੱਟ ਗੁਬਾਰੇ ਦਾ ਇਹ ਕਹਿਣਾ, ਸਦਾ ਨਹੀਂ 'ਲੰਭਵਾਲੀ' ਰਹਿਣਾ।
-ਈਸ਼ਰ ਸਿੰਘ ਲੰਭਵਾਲੀ, ਸੰਪਰਕ : 94654-09480