Poem: ਨੂੰਹ ਸੱਸ
Poem in punjabi : ਇੱਥੇ ਨਿਤ-ਨਿਤ ਘਰਾਂ ਵਿਚ ਪੈਣ ਰੌਲੇ, ਦੁਨੀਆਂ ਹੋਈ ਆਪੋ ਧਾਪ ਮੀਆਂ।
Poem in punjabi
Poem in punjabi : ਇੱਥੇ ਨਿਤ-ਨਿਤ ਘਰਾਂ ਵਿਚ ਪੈਣ ਰੌਲੇ, ਦੁਨੀਆਂ ਹੋਈ ਆਪੋ ਧਾਪ ਮੀਆਂ।
ਕਿਸੇ ਦੇ ਆਖੇ ਇੱਥੇ ਨਾ ਕੋਈ ਲੱਗੇ, ’ਕੱਠੇ ਬੈਠਣ ਨਾ ਪੁੱਤ ਬਾਪ ਮੀਆਂ।
ਨੂੰਹ-ਸੱਸ ਦੀ ਖੜਕੇ ਘਰ ਅੰਦਰ, ਸੱਸ ਆਖੇ ਪਾਈ ਨੀਂ ਛਾਪ ਮੀਆਂ।
ਸੁੱਖਾ ਸੁੱਖ ਲਿਆਂਦੀ ਸੀ ਨੂੰਹ ਰਾਣੀ, ਹੁਣ ਦਿੰਦੀ ਪਈ ਸਰਾਪ ਮੀਆਂ।
ਘਰ ਸਮਾਜ ਅੰਦਰ ਹੈ ਗੱਲ ਇਕੋ, ਰੌਲਾ ਸਭ ਨੇ ਰਖਿਆ ਥਾਪ ਮੀਆਂ।
ਸਮਝ ਲੱਗੇ ਨਾ ਸੱਚਾ ਝੂਠਾ ਕੌਣ ਇੱਥੇ, ਕਹੀਏ ਕਿਸ ਨੂੰ ਲੱਗੇ ਪਾਪ ਮੀਆਂ।
‘ਪੱਤੋ’ ਆਖਦਾ ਪੀਤਿਆਂ ਦੜ ਵੱਟ ਲੈ, ਕਰਿਆ ਕਰ ਬੈਠ ਕੇ ਜਾਪ ਮੀਆਂ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।
ਮੋਬਾਈਲ : 94658-21417