ਅੱਛੇ ਦਿਨ ਦੇ ਲਾਰੇ ਲਾ ਕੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅੱਛੇ ਦਿਨ ਦੇ ਲਾਰੇ ਲਾ ਕੇ, ਮੋਦੀ ਸਾਹਿਬ ਸਰਕਾਰ ਬਣਾਈ। ਸੌ ਦਾ ਕਿਲੋ ਪਿਆਜ਼ ਹੋ ਗਿਆ, ਸੱਭ ਪਾਸੇ ਮੱਚ ਗਈ ਦੁਹਾਈ। 

Achche Din

ਅੱਛੇ ਦਿਨ ਦੇ ਲਾਰੇ ਲਾ ਕੇ, ਮੋਦੀ ਸਾਹਿਬ ਸਰਕਾਰ ਬਣਾਈ।
ਸੌ ਦਾ ਕਿਲੋ ਪਿਆਜ਼ ਹੋ ਗਿਆ, ਸੱਭ ਪਾਸੇ ਮੱਚ ਗਈ ਦੁਹਾਈ। 
ਨਾ ਸਲਾਦ ਨਾ ਵਧੀਆ ਸਬਜ਼ੀ, ਨਾ ਕਿਸੇ ਚੰਗੀ ਦਾਲ ਬਣਾਈ।
ਅੱਛੇ ਦਿਨ ਦੇ ਲਾਰੇ ਲਾ ਕੇ.....

ਛੋਟੇ ਵੱਡੇ ਕੰਮ ਠੱਪ ਪਏ ਨੇ, ਪਰ ਬਿਜਲੀ ਦੀ ਯੂਨਿਟ ਵਧਾਈ।
ਕਿਸਾਨ ਦੀ ਫ਼ਸਲ ਆਸਮਾਨ ਨੂੰ ਛੂਹ ਕੇ, ਹੇਠਾਂ ਡਿੱਗ ਧਰਤੀ 'ਤੇ ਆਈ।
ਅੱਛੇ ਦਿਨ ਦੇ ਲਾਰੇ ਲਾ ਕੇ.....

ਮਜ਼ਦੂਰ ਦਿਨੋਂ ਦਿਨ ਖ਼ਤਮ ਹੋ ਗਿਆ, ਭੁੱਖ ਨੰਗ ਦੀ ਦੇਵੇ ਦੁਹਾਈ। 
ਵਿਧਵਾ, ਬੱਚੇ, ਬੁੱਢੇ ਤੜਫਣ, ਸਾਡੀ ਕਿਉਂ ਪੈਨਸ਼ਨ ਨਾ ਆਈ। 
ਅੱਛੇ ਦਿਨ ਦੇ ਲਾਰੇ ਲਾ ਕੇ.....

ਪੁਲਿਸ, ਡਾਕਟਰ ਤੇ ਮਾਸਟਰ ਆਖਣ, ਖਾਤੇ ਵਿਚ ਤਨਖ਼ਾਹ ਨਾ ਪਾਈ।
ਟੀਚਰਾਂ ਉਤੇ ਵੱਡੇ ਖ਼ਰਚੇ, ਸਕੂਲਾਂ ਵਿਚ ਮਿਡ ਡੇ ਮੀਲ ਚਲਾਈ।
ਅੱਛੇ ਦਿਨ ਦੇ ਲਾਰੇ ਲਾ ਕੇ.....

ਚਾਹ, ਚੀਨੀ, ਘਿਉ ਮਹਿੰਗੇ ਕੀਤੇ, ਬਾਜ਼ਾਰ ਸ਼ਹਿਰ ਵਿਚ ਮੰਦੀ ਛਾਈ। 
ਹਾਕਮ ਸਿੰਹਾਂ ਤੂੰ ਟਾਈਮ ਟਪਾ ਲੈ, ਐਵੇਂ ਕਿਉਂ ਖੱਪ ਜਾਨੈਂ ਪਾਈ।
ਅੱਛੇ ਦਿਨ ਦੇ ਲਾਰੇ ਲਾ ਕੇ.....

ਹਾਕਮ ਸਿੰਘ ਬੀਂਬੜ੍ਹ, 
ਡਾਕ: ਮਾਝੀ, ਸੰਗਰੂਰ। 
ਮੋਬਾਈਲ: 99885-94355