ਨਵੇਂ ਸਾਲ ਦੀਆਂ ਵਧਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨਵੇਂ ਸਾਲ ਦੀਆਂ ਵਧਾਈਆਂ ਦੇਣ ਨੂੰ ਕਰਦਾ ਨਾ ਜੀਅ,  ਰੰਗਲੇ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ ਕੀ ਕੀ? 

Happy New Year

ਨਵੇਂ ਸਾਲ ਦੀਆਂ ਵਧਾਈਆਂ ਦੇਣ ਨੂੰ ਕਰਦਾ ਨਾ ਜੀਅ, 
ਰੰਗਲੇ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ ਕੀ ਕੀ? 

ਥਾਂ ਪੁਰ ਥਾਂ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਦੀ, 
ਵਾਹ ਨਾ ਚੱਲ ਰਹੀ ਹੈ ਕੋਈ ਵੀ ਅੱਜ ਪੰਥ ਦੀ। 

ਕੁਰਸੀ ਦੇ ਭੁੱਖੇ ਹਾਕਮਾਂ ਨੇ ਫ਼ਰਜ਼ ਕੋਈ ਨਿਭਾਇਆ ਨਾ, 
ਕਰਦਾ ਜੋ ਸ਼ਰਾਰਤਾਂ ਹਾਲੇ ਤਕ ਉਹ ਥਿਆਇਆ ਨਾ। 

ਗੁੱਸੇ ਵਿਚ ਸੰਗਤਾਂ ਉਤਰ ਸੜਕਾਂ 'ਤੇ ਆਈਆਂ,
ਜਾਪ ਕਰ ਰਹੇ ਸਿੰਘਾਂ ਤੇ ਗੋਲੀਆਂ ਸੀ ਵਰ੍ਹਾਈਆਂ। 

ਸੰਗਤਾਂ ਨੇ ਕੀਤਾ ਬੜਾ ਥਾਂ-ਥਾਂ ਤੇ ਰੋਸ,
ਹੱਲ ਕੋਈ ਨਾ ਨਿਕਲ ਸਕਿਆ ਚੰਗਾ ਠੋਸ। 

ਗੱਲ ਇਸ ਮਸਲੇ 'ਤੇ ਕਰਨ ਲਈ 'ਕੱਠੇ ਹੋਏ ਜੋ,
ਉਹੀ ਬਣਾ ਦਿਤੇ ਵੇਖੋ ਕਿਵੇਂ ਦੇਸ਼-ਧ੍ਰੋਹੀ।

ਕੀ ਕਰੇ ਸਪੋਕਸਮੈਨੀ ਦੁਖਦੇ ਦਿਲ ਦੀ ਗੱਲ, 
ਨਿਕਲ ਰਿਹਾ ਨਾ ਕੋਈ ਸਿੱਖ ਮਸਲਿਆਂ ਦਾ ਹੱਲ। 

ਇੰਦਰਜੀਤ ਸਿੰਘ ਸਪੋਕਸਮੈਨੀ,
ਯੁਰਲਾ ਕਿੰਗਰਾਂ ਕਾਲੋਨੀ, ਜਲੰਧਰ।
ਮੋਬਾਈਲ: 98152-98237