Poem: ਪੱਥਰਾਂ ਵਿਚ ਵੀ ਰੋਟੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮਿਹਨਤ ਵਿਚ ਵਿਸ਼ਵਾਸ ਰਖੀਏ, ਨੀਯਤ ਨਾ ਰਖੀਏ ਖੋਟੀ,

Image: For representation purpose only.

ਮਿਹਨਤ ਵਿਚ ਵਿਸ਼ਵਾਸ ਰਖੀਏ, ਨੀਯਤ ਨਾ ਰਖੀਏ ਖੋਟੀ,
   ਪੱਥਰਾਂ ਵਿਚ ਵੀ ਦੇਣ ਲਈ ਬੈਠਾ, ਮਾਲਕ ਸੱਭ ਨੂੰ ਰੋਟੀ,
ਪੱਥਰਾਂ ਵਿਚ ਵੀ ਦੇਣ ਲਈ ਬੈਠਾ ਦਾਤਾ ਸੱਭ ਨੂੰ ਰੋਟੀ,
   ਭਾਵੇਂ ਕੋਈ ਜ਼ਮੀਨਾਂ ਵਾਲਾ, ਭਾਵੇਂ ਬੇ-ਜ਼ਮੀਨਾ,
ਭਾਵੇਂ ਕੋਈ ਸਾਧ-ਸੰਤ ਜਾਂ ਕੋਈ ਠੱਗ ਕਮੀਨਾ,
   ਭਾਵੇਂ ਪਾਵੇ ਭਗਵਾਂ, ਨਾਂਗਾ -2, ਭਾਵੇਂ ਤੇੜ੍ਹ ਲੰਗੋਟੀ,
ਪੱਥਰਾਂ ਵਿਚ ਵੀ ਦੇਣ ਲਈ ਬੈਠਾ ਮਾਲਕ ਸੱਭ ਨੂੰ ਰੋਟੀ,
   ਪੱਥਰਾਂ ਵਿਚ ਵੀ ਦੇਣ ਲਈ ਬੈਠਾ ਦਾਤਾ ਸੱਭ ਨੂੰ ਰੋਟੀ,
ਆਉਧ ਘੱਟ ਗਈ ਕੰਮ ਨਾ ਆਵੇ, ਨਾ ਤੇਰੀ ਨਾ ਮੇਰੀ,
   ਕੁੰਦਨ ਵਰਗੀ ਦੇਹ ਪਲਾਂ ਵਿਚ, ਹੋਜੇ ਰਾਖ ਦੀ ਢੇਰੀ,
ਵਕਤ ਬੀਤਿਆ ਹੱਥ ਨਾ ਆਵੇ, ਰਹਿਜੇ ਨਬਜ਼ ਖਲੋਤੀ,
   ਪੱਥਰਾਂ ਵਿਚ ਦੇਣ ਲਈ ਬੈਠਾ ਮਾਲਕ ਸੱਭ ਨੂੰ ਰੋਟੀ
ਪੱਥਰਾਂ ਵਿਚ ਵੀ ਦੇਣ ਲਈ ਬੈਠਾ ਦਾਤਾ ਸੱਭ ਨੂੰ ਰੋਟੀ,
   ਮਾਰ-ਮਾਰ ਕੇ ਠੱਗੀਆਂ ਰਹਿੰਦਾ, ਘੜਾ ਪਾਪ ਦਾ ਭਰਦਾ,
ਆਹ ਵੀ ਮੇਰਾ ਉਹ ਵੀ ਮੇਰਾ, ਹਰ ਪਲ ਰਹਿੰਦਾ ਕਰਦਾ,
  ਅੰਤ ਵੇਲੇ ਕਦੇ ਨਾਲ ਨਹੀਂ ਜਾਂਦੀ, ਦੌਲਤ ਸ਼ੌਹਰਤ ਫੋਕੀ,
ਪੱਥਰਾਂ ਵਿਚ ਵੀ ਦੇਣ ਲਈ ਬੈਠਾ, ਮਾਲਕ ਸੱਭ ਨੂੰ ਰੋਟੀ,
   ਪੱਥਰਾਂ ਵਿਚ ਵੀ ਦੇਣ ਲਈ ਬੈਠਾ ਦਾਤਾ ਸੱਭ ਨੂੰ ਰੋਟੀ,
ਇਕੋ ਰਾਮ ਵਾਹਿਗੁਰੂ ਦੋਵੇਂ, ਇਕੋ ਗੌਡ ਤੇ ਅੱਲ੍ਹਾ,
   ਸਬਰ ਸਿਦਕ ਨਾਲ ਫੜ ਕੇ ਬਹਿਜਾ ਉਸ ਡਾਹਢੇ ਦਾ ਪੱਲਾ,
ਭਾਵੇਂ ਪੜ੍ਹ ਲੈ ਵੇਦ ਗ੍ਰੰਥ ਤੂੰ, ਪਿ੍ਰੰਸ ਭਾਵੇਂ ਗੀਤਾ ਪੋਥੀ,
   ਪੱਥਰਾਂ ਵਿਚ ਵੀ ਦੇਣ ਲਈ ਬੈਠਾ ਮਾਲਕ ਸੱਭ ਨੂੰ ਰੋਟੀ,
ਪੱਥਰਾਂ ਵਿਚ ਵੀ ਦੇਣ ਲਈ ਬੈਠਾ ਦਾਤਾ ਸੱਭ ਨੂੰ ਰੋਟੀ,
-ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ) ਸੰਗਰੂਰ।
9872299613