ਕਾਵਿ ਵਿਅੰਗ: ਦੋ-ਮੂੰਹੇਂ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਦੋ-ਮੂੰਹੇਂ ਲੋਕ ਵੀ ਹੁੰਦੇ ਹੱਦੋਂ ਵੱਧ ਮਾੜੇ, ਜੋ ਅੰਦਰੋਂ ਅੰਦਰ ਚਲਾਉਣ ਡੰਗ ਮੀਆਂ।

Representational

ਦੋ-ਮੂੰਹੇਂ ਲੋਕ ਵੀ ਹੁੰਦੇ ਹੱਦੋਂ ਵੱਧ ਮਾੜੇ,
ਜੋ ਅੰਦਰੋਂ ਅੰਦਰ ਚਲਾਉਣ ਡੰਗ ਮੀਆਂ।

ਇਕ ਮੂੰਹ ਨਾਲ ਤਾਂ ਜਾਲ ਸੁਟਦੇ,
ਦੂਜੇ ਮੂੰਹ ਨਾਲ ਰੰਗ ’ਚ ਪਾਉਣ ਭੰਗ ਮੀਆਂ।

ਕਈ ਕਰ ਕੇ ਇਤਬਾਰ ਡੁੱਬ ਜਾਂਦੇ,
ਇਹ ਛੱਡ ਕੇ ਚੱਲ ਜਾਂਦੇ ਵਿਚ ਝੰਗ ਮੀਆਂ।

ਇਹਨਾਂ ਨਾਲ ਨਜਿਠਣਾ ਹੈ ਔਖਾ,
ਲੱਭਣਾ ਪੈਂਦਾ ਕੋਈ ਬਚਣ ਦਾ ਢੰਗ ਮੀਆਂ।

ਮਾਰ ਮਾਰ ਕੇ ਬੁਛਕਰਾਂ ਕਰਨ ਤੰਗ,
ਸੋਚੀਏ ਇਹ ਤਾਂ ਸੀ ਸਾਡੇ ਅੰਗ-ਸੰਗ ਮੀਆਂ।

ਸਵਾਦ ਭਾਲਦੇ ਹਰ ਇਕ ਗੱਲ ਵਿਚੋਂ,
ਜੁਗਾੜ ਲਾ ਕੇ ਲਵਾਉਂਦੇ ਜੰਗ ਮੀਆਂ।

ਤਰੱਕੀ ਕਰਦੇ ਨੂੰ ਡਰਾ ਕੇ ਰੋਕ ਦੇਣ,
ਤਰਕੀਬ ਨਾਲ ਦੇਣ ਸੂਲੀ ’ਤੇ ਟੰਗ ਮੀਆਂ।

‘ਤਰਸੇਮ’ ਬਚ ਜਾ ਤੈਨੂੰ ਵੀ ਨਸੀਹਤ,
ਚੜ੍ਹਾ ਲਈਂ ਨਾ ਇਨ੍ਹਾਂ ਜਿਹਾ ਰੰਗ ਮੀਆਂ।

- ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।
ਮੋਬਾਈਲ : 9914586784