Poem: ‘ਜੀ ਰਾਮ ਜੀ’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੱਤਾ ਹੱਥ ਆਉਂਦੇ ਹੀ ਬਣ ਜਾਂਦੇ ‘ਖ਼ਾਸ’ ਯਾਰੋ, ਦਾਅਵੇ ਰਹਿਣ ਕਰਦੇ ਜੋ ਬੰਦੇ ਅਸੀਂ ਆਮ ਜੀ।

poem in punjabi

ਸੱਤਾ ਹੱਥ ਆਉਂਦੇ ਹੀ ਬਣ ਜਾਂਦੇ ‘ਖ਼ਾਸ’ ਯਾਰੋ,
ਦਾਅਵੇ ਰਹਿਣ ਕਰਦੇ ਜੋ ਬੰਦੇ ਅਸੀਂ ਆਮ ਜੀ।
ਹੁੰਦੇ ਨੇ ਪਸੰਦ ‘ਪਹਿਲੀ’ ਉਹੀ ਜਣੇ ਹਾਕਮਾਂ ਨੂੰ,
ਸਿਖ਼ਰ ਦੁਪਹਿਰ ਨੂੰ ਵੀ ਕਹਿਣ ਪਈ ਸ਼ਾਮ ਜੀ।
ਚੋਣਾਂ ਅੱਗੇ ਆਉਂਦੀਆਂ ਦਾ ਖ਼ਰਚਾ ਕਰਨ ਹਿਤ,
ਜਾਇਜ਼ ਜਾਂ ਨਾਜਾਇਜ਼ ’ਕੱਠੇ ਕਰਦੇ ਨੇ ਦਾਮ ਜੀ।
ਬਹੁਤ ਮਾੜੀ ਹੁੰਦੀ ਲੋੜਵੰਦਾਂ ਕੋਲੋਂ ‘ਰੋਜੀ’ ਖੋਹਣੀ,
ਜ਼ੰਦਗੀ ਦਾ ਚੱਕਾ ਹੀ ਜਿਨ੍ਹਾਂ ਦਾ ਰਹੇ ‘ਜਾਮ’ ਜੀ।
ਕੱਢਣਗੇ ‘ਲੋਕ-ਮਨਾਂ’ ਵਿਚੋਂ ‘ਇਤਿਹਾਸ’ ਕਿੱਦਾਂ,
‘ਜੁੱਗੜਿਆਂ ਪੁਰਾਣੇ’ ਜੋ ਬਦਲ ਰਹੇ ਐ ਨਾਮ ਜੀ।
ਇਲਾਹਾਬਾਦ ਸ਼ਹਿਰ ਨੂੰ ਬਣਾ ’ਤਾ ਪ੍ਰਯਾਗਰਾਜ,
ਨਰੇਗਾ-ਮਨਰੇਗਾ ਹੁਣ ਹੋ ਗਿਆ ‘ਜੀ ਰਾਮ ਜੀ’!
- ਤਰਲੋਚਨ ਸਿੰਘ ‘ਦੁਪਾਲ ਪੁਰ’
ਫ਼ੋਨ : 001-408-905-5517