ਪਤੰਗ ਚੜ੍ਹਾਈਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਉੱਠ    ਸਵੇਰੇ    ਅੱਜ   ਨਹਾ   ਕੇ, ਸੋਹਣੇ   ਸੋਹਣੇ    ਕਪੜੇ   ਪਾਈਏ,

Kite Flying

ਉੱਠ    ਸਵੇਰੇ    ਅੱਜ   ਨਹਾ   ਕੇ,
ਸੋਹਣੇ   ਸੋਹਣੇ    ਕਪੜੇ   ਪਾਈਏ,
ਸਾਰੇ  ਮਿਲ ਕੇ   ਪਤੰਗ   ਚੜ੍ਹਾਈਏ ।
ਭੋਲੂ    ਤੂੰ     ਵੀ    ਛੇਤੀ    ਆਵੀਂ,

ਅਪਣੀ  ਗੁੱਡੀ   ਨਾਲ  ਲਿਆਵੀਂ,
ਰਾਧੇ   ਕਹਿੰਦਾ   ਦੂਰ    ਵਧਾ   ਕੇ,
ਸ਼ਿੰਦੀ   ਦੇ   ਨਾਲ   ਪੇਚੇ  ਲਾਈਏ,
ਸਾਰੇ  ਮਿਲ ਕੇ   ਪਤੰਗ   ਚੜ੍ਹਾਈਏ।

ਮੰਮੀ     ਵਿਚ    ਰਸੋਈ   ਮੁਸਕਾਵੇ,
ਖ਼ੁਸ਼ਬੂ   ਵਾਲੇ    ਪਕਵਾਨ   ਬਣਾਵੇ,
ਗਿਰੀ     ਛੁਹਾਰੇ     ਵਾਲੇ     ਪੀਲੇ,
ਮਿੱਠੇ     ਮਿੱਠੇ     ਚਾਵਲ    ਖਾਈਏ,

ਸਾਰੇ   ਮਿਲ ਕੇ    ਪਤੰਗ   ਚੜ੍ਹਾਈਏ।
ਸਰਦੀ    ਮੁੱਕਣ    ਤੇ   ਆ   ਜਾਣੀ,
ਸੋਹਣੀ   ਰੁੱਤ   ਨੇ    ਫੇਰੀ  ਪਾਉਣੀ,
ਹੱਥਾਂ ਦੇ   ਵਿਚ   ਹੱਥ    ਫਸਾ   ਕੇ,

ਠੰਢ ਉਡੰਤ   ਦੇ   ਗਾਣੇ   ਗਾਈਏ,
ਸਾਰੇ    ਮਿਲ ਕੇ   ਪਤੰਗ   ਚੜ੍ਹਾਈਏ। 
ਅੰਦਰ   ਨਾ   ਬੈਠੋ    ਬਾਹਰ  ਆਉ,
ਪਰ   ਨਾ   ਚਾਇਨਾ  ਡੋਰ  ਲਿਆਉ,

ਰੰਗ  ਬਿਰੰਗੀਆਂ ਗੁੱਡੀਆਂ ਦੇ ਨਾਲ,
ਅੰਬਰ  ਦੇ  ਵਿਚ   ਰੰਗ   ਫੈਲਾਈਏ,
ਸਾਰੇ    ਮਿਲ ਕੇ   ਪਤੰਗ   ਚੜ੍ਹਾਈਏ। 
ਵੀਰ  ਮਹਿਕ  ਦੀ  ਗੁੱਡੀ  ਫਟ ਗਈ,

ਲੈ ਰੋਹਨ   ਦੀ   ਹੱਥੋਂ   ਕੱਟ   ਗਈ,
ਜੱਸੀ   ਆ    ਜਾ    ਗਿੱਧਾ   ਪਾ   ਕੇ,
ਆਈ    ਬੋਅ    ਦੇ    ਹੋਕੇ   ਲਾਈਏ,
ਸਾਰੇ    ਮਿਲ ਕੇ    ਪਤੰਗ   ਚੜ੍ਹਾਈਏ।

-ਯਸ਼ਪਾਲ 'ਮਿੱਤਵਾ', ਸੰਪਰਕ: 98764-98603