Poem In Punjabi
Poem: ਪਵੇ ਗਰਮੀ ਤਪਸ਼ ਵਧੀ ਜਾਵੇ, ਲੈ ਫ਼ਸਲਾਂ ਰੰਗ ਵਟਾ ਬਾਬਾ।
ਬੂਰ ਪਿਆ ਅੰਬਾਂ ਨੂੰ ਵਿਚ ਬਾਗ਼ਾਂ, ਗਈਆਂ ਕੋਇਲਾਂ ਆ ਬਾਬਾ।
ਸਰੋਂ੍ਹ ਪੱਕੀ, ਕਣਕੀਂ ਪਊ ਦਾਤੀ, ਗ਼ਰੀਬਾਂ ਲੈਣੇ ਨੇ ਦਾਣੇ ਕਮਾ ਬਾਬਾ।
ਪੈਸੇ ਹੋਣੇ ਹਰੇਕ ਦੀ ਜੇਬ ਅੰਦਰ, ਲੈਣਗੇ ਮਰਜ਼ੀ ਦਾ ਖਾ ਬਾਬਾ।
ਸਭ ਹਿਸਾਬ ਬਰਾਬਰ ਹੋ ਜਾਣਾ, ਨਵਾਂ ਲੈਣਾ ਕੰਮ ਚਲਾ ਬਾਬਾ।
ਮੀਂਹ ਕਣੀ ਤੋਂ ਰੱਬਾ ਕਰੀ ਕ੍ਰਿਪਾ, ਦੇਵਾਂ ਦਰ ਤੇ ਦੇਗ਼ ਚੜ੍ਹਾ ਬਾਬਾ।
ਕਰਮਾਂ ਵਾਲੀਆਂ ਹੋਣ ਫ਼ਸਲਾਂ, ਕਾਰੋਬਾਰ ਦੇਣ ਵਧਾ ਬਾਬਾ।
ਚਿੜੀ, ਜਨੌਰ ਕੁਲ ਦਾ ਕਰੀਂ ਭਲਾ, ‘ਪੱਤੋ’ ਲਈਏ ਖ਼ੈਰ ਮਨਾ ਬਾਬਾ।
- ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ, ਮੋਗਾ। ਮੋਬਾ : 94658-21417