ਤਾਲਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਤਾਲਾਬੰਦੀ ਦਾ ਸਭਨਾਂ ਨੂੰ ਜਿਥੇ ਸੇਕ ਲੱਗਾ,

File Photo

ਤਾਲਾਬੰਦੀ ਦਾ ਸਭਨਾਂ ਨੂੰ ਜਿਥੇ ਸੇਕ ਲੱਗਾ,

ਉਥੇ ਚੰਗੇ ਵੀ ਮਿਲੇ ਨੇ ਇਸ ਦੇ ਪੱਖ ਯਾਰੋ,

ਵਿਆਹ ਮਰਨੇ ਵੀ ਦੇਖੇ ਸਾਦੇ ਨੇ ਹੋ ਸਕਦੇ,

ਲੋੜ ਕੀ ਫਿਰ ਲਾਉਣ ਦੀ ਕਈ ਲੱਖ ਯਾਰੋ,

ਥੋੜੇ ਨਾਲ ਵੀ ਗੁਜ਼ਾਰਾ ਵਧੀਆ ਹੋਈ ਜਾਂਦਾ,

ਖ਼ਰਚੇ ਉਤੇ ਜੇ ਕਾਬੂ ਲਈਏ ਰੱਖ ਯਾਰੋ,

ਸਾਧਾਂ ਪਿੱਛੇ ਸੀ ਐਵੇਂ ਦੁਨੀਆਂ ਤੁਰੀ ਫਿਰਦੀ,

ਪਤਾ ਲਗਿਆ ਪੱਲੇ ਨਾ ਇਨ੍ਹਾਂ ਦੇ ਕੱਖ ਯਾਰੋ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585