Poem: ਨਵਾਂ ਚੰਨ; ਜਦ ਜ਼ੁਬਾਨ ਖੋਲ੍ਹੇਂ ਤਾਂ ਮੁੱਖੋਂ ਅੱਗ ਸੁੱਟੇਂ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਰਖਿਆ ਕਰ ਮੂੰਹ ਅਪਣਾ ਬੰਦ ਬੀਬਾ।

Poem: ਨਵਾਂ ਚੰਨ; ਜਦ ਜ਼ੁਬਾਨ ਖੋਲ੍ਹੇਂ ਤਾਂ ਮੁੱਖੋਂ ਅੱਗ ਸੁੱਟੇਂ....

 

ਜਦ ਜ਼ੁਬਾਨ ਖੋਲ੍ਹੇਂ ਤਾਂ ਮੁੱਖੋਂ ਅੱਗ ਸੁੱਟੇਂ,
            ਰਖਿਆ ਕਰ ਮੂੰਹ ਅਪਣਾ ਬੰਦ ਬੀਬਾ।

ਅਜੇ ਤਾਂ ਪਹਿਲੇ ਮਸਲੇ ਨਹੀਂ ਹੱਲ ਹੋਏ,
            ਨਵਾਂ ਹੋਰ ਚੜ੍ਹਾਵੇਂ ਕਿਉਂ ਚੰਨ ਬੀਬਾ।

ਤੈਨੂੰ ਬੋਲਦਿਆਂ ਨਹੀਂ ਖ਼ਿਆਲ ਰਹਿੰਦਾ,
            ਗੱਲ ਅਪਣੀ ਲੱਗੇ ਗੁਲਕੰਦ ਬੀਬਾ।

ਲਗਦੈ ਕੰਗਣਾ! ਕੱਢਣਗੇ ਪਾਰਟੀ ’ਚੋਂ, 
            ਵਿਹਲੀ ਹੋ ਸੁਣਾਈਂ ਫਿਰ ਛੰਦ ਬੀਬਾ।

ਮਾੜੀ ਜ਼ੁਬਾਨ ‘ਪੱਤੋ’ ਪਿੰਡੋਂ ਕਢਾ ਦੇਵੇ,
            ਦੇਖਣੇ ਕਿਸੇ ਨੇ ਨਾ ਚਿੱਟੇ ਦੰਦ ਬੀਬਾ।

- ਹਰਪ੍ਰੀਤ ਪੱਤੋ, ਹੀਰਾ ਸਿੰਘ (ਮੋਗਾ )
ਮੋਬਾਈਲ : 94658-21417