ਜੰਗ ਹਿੰਦ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਖੇਤੀ ਵਾਸਤੇ ਕਹਿ ਕੇ ਕਾਨੂੰਨ ਚੰਗੇ, ਧੱਕੇ ਨਾਲ ਹੀ ਲਾਗੂ ਕਰਵਾਉਣ ਲੱਗੇ

Punjab

ਖੇਤੀ ਵਾਸਤੇ ਕਹਿ ਕੇ ਕਾਨੂੰਨ ਚੰਗੇ, ਧੱਕੇ ਨਾਲ ਹੀ ਲਾਗੂ ਕਰਵਾਉਣ ਲੱਗੇ,

ਕੁੱਝ ਪਹਿਲਾਂ ਆਖਦੇ ਸੀ ਬਹੁਤ ਵਧੀਆ, ਪਰ ਹੁਣ ਬੁਰਾ ਮਨਾਉਣ ਲੱਗੇ,

ਲੋਕ ਕਰਨ ਤਾਂ ਕੀ ਕਰਨ, ਚਾਬੀ ਪੰਜਾਬ ਦੀ ਕੇਂਦਰ ਹੱਥ ਫੜਾਉਣ ਲੱਗੇ,

ਉੱਪਰੋਂ ਤੁਰਨ ਪੰਜਾਬ ਨਾਲ, ਅੰਦਰੋਂ ਯਾਰੀਆਂ ਗੁੱਝੀਆਂ ਨਿਭਾਉਣ ਲੱਗੇ,

ਕੋਝੀਆਂ ਚਾਲਾਂ ਚੱਲ ਕੇ, ਰੋਟੀ ਗ਼ਰੀਬ ਦੀ ਥਾਲੀ ਵਿਚੋਂ ਚੁਰਾਉਣ ਲੱਗੇ,

ਅੱਜ ਫਿਰ ਸਿਆਸੀ ਚਾਲਾਂ ਚੱਲ ਕੇ ਜੰਗ ਹਿੰਦ ਪੰਜਾਬ ਦਾ ਕਰਵਾਉਣ ਲੱਗੇ।

ਸੱਤਪਾਲ ਸਿੰਘ ਦਿਓਲ ਐਡਵੋਕੇਟ
98781707711