ਲੋਕ : ਅਪਣੇ ਹੀ ਦੇਸ਼ ਵਿਚ ਹੋਏ, ਇਕ ਦੂਜੇ ਤੋਂ ਬੇਗਾਨੇ ਨੇ ਲੋਕ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

 ਹਾਲੇ ਵੀ ਮੜ੍ਹੀਆਂ ਮਸਾਣੀਆਂ ਪੂਜੀ ਜਾਂਦੇ, ਪਤਾ ਨਹੀਂ ਇਹ ਕਿਹੜੇ ਜ਼ਮਾਨੇ ਦੇ ਲੋਕ...

photo

 

ਅਪਣੇ ਹੀ ਦੇਸ਼ ਵਿਚ ਹੋਏ, 
ਇਕ ਦੂਜੇ ਤੋਂ ਬੇਗਾਨੇ ਨੇ ਲੋਕ।
        ਹਾਲੇ ਵੀ ਮੜ੍ਹੀਆਂ ਮਸਾਣੀਆਂ ਪੂਜੀ ਜਾਂਦੇ,
        ਪਤਾ ਨਹੀਂ ਇਹ ਕਿਹੜੇ ਜ਼ਮਾਨੇ ਦੇ ਲੋਕ।
ਸੱਚੀ ਇਬਾਦਤ ਨੂੰ ਕੋਈ ਮੰਨਦਾ ਨਹੀਂ,
ਹੋਏ ਪਖੰਡਵਾਦ ਦੇ ਬੜੇ ਦੀਵਾਨੇ ਨੇ ਲੋਕ।
        ਇਕ ਪੈਸਾ ਵੀ ਨਾਲ ਤੇਰੇ ਜਾਣਾ ਨਹੀਂ,
        ਫੇਰ ਵੀ ਭਰੀ ਜਾਂਦੇ ਖਜ਼ਾਨੇ ਨੇ ਲੋਕ।
ਗ਼ਰੀਬਾਂ ਨੂੰ ਪੈਰਾਂ ਹੇਠ ਰੋਲ ਜਾਵਣ,
ਖੌਰੇ ਕਿਉਂ ਏਨੇ ਬੇ-ਧਿਆਨੇ ਨੇ ਲੋਕ।
        ਫੁੱਲਾਂ ਜਿਹੇ ਕੋਮਲ ਦਿਲਾਂ ਉੱਤੇ,
        ਲਾਉਂਦੇ ਪਥਰਾਂ ਨਾਲ ਨਿਸ਼ਾਨੇ ਨੇ ਲੋਕ।
ਖੁੱਲ੍ਹ ਕੇ ਸੱਚ ਵੀ ਕਿਹੜਾ ਲਿਖਣ ਦਿੰਦੇ,
ਅੜਿੱਕੇ ਲਾਉਂਦੇ ਆਨੇ ਬਹਾਨੇ ਨੇ ਲੋਕ।
        ਤੇਰੇ ਸੱਚ ਤੇ ਭਲਾ ਕੌਣ ਅਮਲ ਕਰਦੈ,
        ਹੁਣ ਤਾਂ ਦੀਪ ਨੂੰ ਮਾਰਦੇ ਤਾਹਨੇ ਨੇ ਲੋਕ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 98776-54596