ਬਾਗ਼ ਪੰਜਾਬ ਦਾ : ਇਹ ਬਾਗ਼ ਪੰਜਾਬ ਦਾ ਇਕ ਦਿਨ ਸੁਕਾ ਦੇਣਾ, ਨਕਲੀ ਹਮਦਰਦਾਂ, ਲਾਲਚੀ ਮਾਲੀਆਂ ਨੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਲੁੱਟ ਪੁੱਟ ਪੂੰਜੀ ਸਾਰੀ ਸਵਿਸ ਭੇਜ ਦੇਣੀ, ਪੱਤਾ-ਪੱਤਾ ਖਾ ਜਾਣਾ, ਵੇਚ ਜਾਣੀਆਂ ਡਾਲੀਆਂ ਨੇ...

photo

 

ਇਹ ਬਾਗ਼ ਪੰਜਾਬ ਦਾ ਇਕ ਦਿਨ ਸੁਕਾ ਦੇਣਾ,
    ਨਕਲੀ ਹਮਦਰਦਾਂ, ਲਾਲਚੀ ਮਾਲੀਆਂ ਨੇ।
ਲੁੱਟ ਪੁੱਟ ਪੂੰਜੀ ਸਾਰੀ ਸਵਿਸ ਭੇਜ ਦੇਣੀ,
    ਪੱਤਾ-ਪੱਤਾ ਖਾ ਜਾਣਾ, ਵੇਚ ਜਾਣੀਆਂ ਡਾਲੀਆਂ ਨੇ।
ਜ਼ੱਰਾ ਜ਼ੱਰਾ ਸੈਂਟਰ ਕੋਲ ਗਹਿਣੇ ਰੱਖ ਦੇਣਾ,
    ਫ਼ਰਜ਼ੀ ਯੋਧਿਆਂ ਇਨਕਲਾਬੀ ਜਾਅਲੀਆਂ ਨੇ।
ਭੁੱਖ, ਬੇਕਾਰੀ, ਬੇਰੁਜ਼ਗਾਰੀ ਨੂੰ ਭੁੱਲ ਕੇ ਜੀ,
    ਵਜਾਉਣੀਆਂ ਪ੍ਰਧਾਨ ਭਗਤਾਂ ਨੇ ਥਾਲੀਆਂ ਨੇ।
ਕਾਂਗਰਸ, ਆਪ, ਸਭ ਬੁਰੀ ਕਰ ਗਏ ਪੰਜਾਬ ਸਿਆਂ,
    ਘੱਟ ਗੁਜ਼ਾਰੀ ਨਹੀਂ ਨਕਲੀ ਅਕਾਲੀਆਂ ਨੇ।
‘ਸੇਖੋਂ’ ਡੋਗਰਿਆਂ ਤੋਂ ਘੱਟ ਨਹੀਂ ਉਹ ਬਹਿਰੂਪੀਏ ਜੀ,
    ਖਾ ਕੇ ਪੰਜਾਬ ਦਾ ਕਰਦੇ ਸੈਂਟਰ ਦੀਆਂ ਦਲਾਲੀਆਂ ਨੇ।
- ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕ : ਦਲੇਲ ਸਿੰਘ ਵਾਲਾ।
ਮੋਬਾਈਲ : 97811-72781