ਡਾਕਟਰਾਂ ਦੀ ਮਾਰ

ਏਜੰਸੀ

ਵਿਚਾਰ, ਕਵਿਤਾਵਾਂ

ਵਸ ਪਾਵੇ ਨਾ ਰੱਬ ਡਾਕਟਰਾਂ ਦੇ, ਬੁਰੀ ਹੁੰਦੀ ਏ ਇਨ੍ਹਾਂ ਦੀ ਮਾਰ ਯਾਰੋ,

Doctor

ਵਸ ਪਾਵੇ ਨਾ ਰੱਬ ਡਾਕਟਰਾਂ ਦੇ, ਬੁਰੀ ਹੁੰਦੀ ਏ ਇਨ੍ਹਾਂ ਦੀ ਮਾਰ ਯਾਰੋ,

ਪਹਿਲਾਂ ਫ਼ੀਸ ਅਪਣੀ ਦੀ ਗੱਲ ਕਰਦੇ, ਪਿੱਛੋਂ ਲੈਂਦੇ ਮਰੀਜ਼ ਦੀ ਸਾਰ ਯਾਰੋ,

ਹਮਦਰਦੀ ਜ਼ਰਾ ਨਾ ਕੋਲ ਇਨ੍ਹਾਂ, ਨਿਭਾਉਂਦੇ ਪੈਸਾ ਕਮਾਉਣ ਦਾ ਕਿਰਦਾਰ ਯਾਰੋ,

ਨਾਦਰਸ਼ਾਹ ਜਿਉਂ ਲੁੱਟ ਮਚਾ ਰੱਖੀ, ਕੋਈ ਹੋਵੇ ਨਾ ਇਨ੍ਹਾਂ ਦਾ ਸ਼ਿਕਾਰ ਯਾਰੋ,

ਰੂਪ ਰੱਬ ਦਾ ਕਰ ਕੇ ਜਾਣਦੇ ਸੀ, ਫਿਰ ਵੀ, ਰਹੇ ਨਾ ਵਫ਼ਾਦਾਰ ਯਾਰੋ,

ਤੰਗੀ-ਤੁਰਸ਼ੀ ਦੇ ਮਾਰੇ ਲੋਕ ਇਥੇ, ਮਰ ਜਾਂਦੇ ਨੇ ਹੋ ਲਾਚਾਰ ਯਾਰੋ, 

ਕਾਸ਼! ਬੰਦਾ-ਬੰਦਾ-ਬੰਦੇ ਦਾ ਦਾਰੂ ਬਣ ਜਾਏ, ਸੁਖੀ ਵਸੇ ਸਾਰਾ ਹੀ ਸੰਸਾਰ ਯਾਰੋ,

ਪੈਸੇ ਬਾਝੋਂ ਨਾ ਕਿਸੇ ਦੀ ਜਿੰਦ ਜਾਵੇ, 'ਅਟਵਾਲ' ਕਰਦਾ ਪਿਆ ਪੁਕਾਰ ਯਾਰੋ।

-ਕਰਨੈਲ ਅਟਵਾਲ, ਸੰਪਰਕ : 75082-75052