ਅਮੀਨ ਮਲਿਕ ਨੂੰ ਯਾਦ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਡੇ ਤੋਂ ਇਕ ਹੀਰਾ ਖੁਸਿਆ, ਅਮੀਨ ਮਲਿਕ ਸੀ ਨੇਕ ਲਿਖਾਰੀ,

Amin Malik

ਸਾਡੇ ਤੋਂ ਇਕ ਹੀਰਾ ਖੁਸਿਆ, ਅਮੀਨ ਮਲਿਕ ਸੀ ਨੇਕ ਲਿਖਾਰੀ,

ਚੁਣ-ਚੁਣ ਸ਼ਬਦ ਲੇਖ ਸੀ ਲਿਖਦਾ, ਹੋਵੇ ਜਿਵੇਂ ਸਿੰਧ ਦੀ ਘੋੜੀ ਸ਼ਿੰਗਾਰੀ,

ਬੜੇ ਲੇਖ ਸੀ ਲਿਖ ਕੇ ਦੇ ਗਿਆ, ਸਮਝ ਪੰਜਾਬੀ-ਮਾਂ ਪਿਆਰੀ,

ਅਜਿਹੇ ਲੇਖਕ ਘੱਟ ਹੈ ਜੰਮਦੇ, ਰੂਹ ਨਾ ਕਿਤੋਂ ਵੀ ਮਿਲੇ ਉਧਾਰੀ,

ਹਰ ਇਕ ਅੱਖਰ ਮਹਿਕਾਂ ਵੰਡਦਾ, ਜਿਵੇਂ ਹੈ ਕੇਸਰ ਭਰੀ ਕਿਆਰੀ,

ਹੰਸ ਸਰੋਤੇ ਮੋਤੀ ਚੁਗਦੇ, ਸਮੁੰਦਰ ਕਿਨਾਰੇ ਚੋਗ ਖਿਲਾਰੀ,

ਘਾਟਾ ਕਦੇ ਨਾ ਪੂਰਾ ਹੋਣਾ, ਨਾ ਹੀ ਜੰਮਣਾ ਵਾਰੋ ਵਾਰੀ,

ਸੱਚ ਕਹੇ ਚਾਨੀ ਬਰਗਾੜੀ, ਧੰਨ ਹਨ ਇਸ ਦੇ ਬਾਪ ਮਹਿਤਾਰੀ।

-ਬਲਵਿੰਦਰ ਸਿੰਘ ਚਾਨੀ ਬਰਗਾੜੀ, ਸੰਪਰਕ : 97810-95624