Poem in punjabi :
Poem in punjabi : ਹੈਂਕੜ ਵਿਚ ਚਲਾਉਂਦੇ ਹਨ ਚੰਮ ਦੀਆਂ,
ਰਹਿੰਦਾ ਰੱਬ ਨਹੀਂ ਯਾਦ ਹੰਕਾਰਿਆਂ ਦੇ।
ਊਠ ਚੜਿ੍ਹਆਂ ਨੂੰ ਸੱਪ ਵੀ ‘ਡੰਗ’ ਜਾਂਦਾ,
ਆਉਣ ਸਮੇਂ ਜਦ ਕਿਸਮਤਾਂ ਮਾਰਿਆਂ ਦੇ।
ਡੁੱਬਣ ਲਗਿਆਂ ‘ਤਿਣਕੇ’ ਹੀ ਭਾਲਦੇ ਨੇ,
ਗੋਤੇ ਖਾਣ ਵਿਚ ਦੋਂਵੇਂ ਕਿਨਾਰਿਆਂ ਦੇ।
ਹੱਥ ਜੋੜ ‘ਨਿਮਾਣੇ’ ਬਣ ਦਸਦੇ ਐ,
‘ਨਾਟਕ’ ਨਵੇਂ ਹੀ ਦੇਖੋ ਦੁਰਕਾਰਿਆਂ ਦੇ।
ਮਗਰੋਂ ਬਾਜ਼ੀਆਂ ਹਾਰੀਆਂ ਜਾਪਦੀਆਂ,
ਚੜ੍ਹੇ ਗੱਦੀ ਦੇ ਨਸ਼ੇ ਵਿਚ ਜਿੱਤੀਆਂ ਸੀ।
ਫਿਰ ਦੰਦਾਂ ਦੇ ਨਾਲ ਵੀ ਖੁਲ੍ਹਦੀਆਂ ਨਹੀਂ,
ਨਾਲ ਹੱਥਾਂ ਦੇ ਗੰਢਾਂ ਜੋ ਦਿਤੀਆਂ ਸੀ!
- ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ : 001-408-915-1268