Poem: ਕੁਦਰਤ ਕਹਿਰਵਾਨ
Poem in punjabi : ਵਹਿਣ ਕੁਦਰਤੀ ਪਾਣੀ ਦੇ ਰੋਕ ਲਏ ਨੇ, ਛੱਡ ਸਿਆਣਪਾਂ ਬਿਰਤੀ ਨਾਦਾਨ ਹੋਈ। ਰੇਤਾ ਵੇਚ ਦਰਿਆਵਾਂ ਦਾ ‘ਸ਼ਾਹ' ਹੋਏ, ਨਵੇਂ ਬਣੇ ‘ਅਮੀਰਾਂ' ਵਿਚ ਸ਼ਾਨ ਹੋਈ।
Poem in punjabi
ਵਹਿਣ ਕੁਦਰਤੀ ਪਾਣੀ ਦੇ ਰੋਕ ਲਏ ਨੇ, ਛੱਡ ਸਿਆਣਪਾਂ ਬਿਰਤੀ ਨਾਦਾਨ ਹੋਈ।
ਰੇਤਾ ਵੇਚ ਦਰਿਆਵਾਂ ਦਾ ‘ਸ਼ਾਹ’ ਹੋਏ, ਨਵੇਂ ਬਣੇ ‘ਅਮੀਰਾਂ’ ਵਿਚ ਸ਼ਾਨ ਹੋਈ।
ਮਿੱਤਰ ਕੀੜੇ ਵੀ ਅੱਗ ਲਾ ਸਾੜਦੇ ਹਾਂ, ਭੁੱਲੀ ਤੁਕ ਜੀਅ ਦਇਆ ਪ੍ਰਵਾਨ ਹੋਈ।
ਕਈ ‘ਵਿਰਾਸਤੀ’ ਵਰਤੋਂ-ਵਿਹਾਰ ਛੱਡੇ, ਲਿਸ਼ਕ-ਪੁਸ਼ਕ ਦੀ ਭੁੱਖ ਬਲਵਾਨ ਹੋਈ।
ਪੌਣ ਪਾਣੀ ਤੇ ਧਰਤੀ ਪਲੀਤ ਕਰ ਲਏ, ਬਹੁਗਿਣਤੀ ‘ਲੋਕਾਈ’ ਬੇਈਮਾਨ ਹੋਈ।
ਸਹਿ ਬਹੁਤ ਮਨਮਰਜ਼ੀਆਂ ਸਾਡੀਆਂ ਨੂੰ, ਕੁਦਰਤ ਅੱਕ ਕੇ ਹੁਣ ਕਹਿਰਵਾਨ ਹੋਈ!
-ਤਰਲੋਚਨ ਸਿੰਘ ਦੁਪਾਲ ਪੁਰ, ਮੋਬਾ : 78146-92724