ਦੇਸ਼ ਆਜ਼ਾਦ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੁੱਝ ਸ਼ਾਹੀ ਜ਼ਿੰਦਗੀ ਜਿਉਣ ਇਥੇ, ਕੁੱਝ ਪੂਰੀ ਤਰ੍ਹਾਂ ਕੰਗਾਲ ਮੀਆਂ।

Image: For representation purpose only.


 ਕੁੱਝ ਸ਼ਾਹੀ ਜ਼ਿੰਦਗੀ ਜਿਉਣ ਇਥੇ, ਕੁੱਝ ਪੂਰੀ ਤਰ੍ਹਾਂ ਕੰਗਾਲ ਮੀਆਂ।
    ਕਈ ਬਹੁਤਾ ਖਾ ਖਾ ਹੋਏ ਔਖੇ, ਕਈ ਭੁੱਖ ਨਾਲ ਹਾਲੋਂ ਬੇਹਾਲ ਮੀਆਂ।
ਲੋਕਾਂ ਕੋਲ ਨਾ ਪਾਣੀ ਦੀ ਤਿੱਪ ਪਹੁੰਚੇ, ਤੋੜ ਲੈਂਦੇ ਉਹ ਪਹਿਲਾਂ ਹੀ ਖਾਲ ਮੀਆਂ।
    ਉਨ੍ਹਾਂ ਘੁੱਟ ਕੇ ਰੱਖੇ ਇੰਝ ਲੋਕੀ, ਜਿਵੇਂ ਘੁਟਦੀ ਕੋਈ ਸਰਾਲ ਮੀਆਂ।
ਉੱਲੂ ਬੈਠੇ ਹਨ ਹਰ ਸ਼ਾਖ ਉੱਤੇ, ਕੋਈ ਮੋਰ ਨਾ ਪਾਵੇ ਪਾਲ ਮੀਆਂ।
    ਸਾਰੀ ਰਾਜਨੀਤੀ ਪੂੰਜੀਪਤੀਆਂ ਦੀ, ਹੋ ਚੁੱਕੀ ਹੈ ਅੱਜ ਦਲਾਲ ਮੀਆਂ।
ਭਾਂਡਿਆਂ ਵਿਚ ਨਾ ਫੇਰ ਕੈਦ ਰਹਿੰਦਾ, ਜਦ ਦੁੱਧ ਨੂੰ ਆਵੇ ਉਬਾਲ ਮੀਆਂ।
      ਕਦੋਂ ਅਸਲ ਵਿਚ ਦੇਸ਼ ਅਜ਼ਾਦ ਹੋਣਾ, ਜਵਾਬ ਮੰਗਦਾ ਇਹ ਸਵਾਲ ਮੀਆਂ।
- ਜਗਜੀਤ ਗੁਰਮ, ਤਰਕਸ਼ੀਲ ਚੌਂਕ, ਬਰਨਾਲਾ।
ਮੋਬਾਈਲ : 99152-64836