ਪਿਆਰੀ ਪੰਜਾਬੀ ਬੋਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਰੇ ਪੰਜਾਬ ਦੀ ਆਨ ਪੰਜਾਬੀ, ਪਿਆਰੇ ਪੰਜਾਬ ਦੀ ਸ਼ਾਨ ਪੰਜਾਬੀ। 

Punjabi Language

ਸਾਰੇ ਪੰਜਾਬ ਦੀ ਆਨ ਪੰਜਾਬੀ,
ਪਿਆਰੇ ਪੰਜਾਬ ਦੀ ਸ਼ਾਨ ਪੰਜਾਬੀ। 
ਹਰ ਦਿਲ ਦਾ ਅਰਮਾਨ ਪੰਜਾਬੀ,
ਸਾਡੀ ਸੱਭ ਦੀ ਜ਼ਬਾਨ ਪੰਜਾਬੀ। 

ਬਾਬਾ ਫ਼ਰੀਦ ਤੇ ਬੁਲ੍ਹਾ, ਬਾਹੂ, 
ਵਾਰਿਸ਼, ਹਾਸਿਮ, ਬਿਆਨ ਪੰਜਾਬੀ। 
ਗੁਰੂ ਨਾਨਕ ਦਾ ਵਰਦਾਨ ਪੰਜਾਬੀ,
ਨਿਰੰਕਾਰ ਦਾ ਧਿਆਨ ਪੰਜਾਬੀ। 

ਕਵੀਆਂ ਦੀ ਪਹਿਚਾਣ ਪੰਜਾਬੀ,
ਵਿਦਿਆਰਥੀਆਂ ਦੀ ਜਿੰਦ-ਜਾਨ ਪੰਜਾਬੀ। 
ਸੱਭ ਬੋਲੀਆਂ ਤੋਂ ਰਕਾਨ ਪੰਜਾਬੀ,
ਸਾਰੇ ਗੁਣਾਂ ਦੀ ਖਾਨ ਪੰਜਾਬੀ। 

'ਸਾਹੂਵਾਲੀਆ' ਤੈਥੋਂ ਕੁਰਬਾਨ ਪੰਜਾਬੀ। 
ਧਰਮ ਦਾ ਵਿਸ਼ਵਾਸ ਪੰਜਾਬੀ,
ਮਮਤਾ ਦਾ ਅਹਿਸਾਸ ਪੰਜਾਬੀ। 
ਬਹੁਤ ਕੀਮਤੀ ਉਪਹਾਰ ਪੰਜਾਬੀ,

ਪਿਆਰ ਦਾ ਇਜ਼ਹਾਰ ਪੰਜਾਬੀ।
ਏਕੇ ਦੀ ਜ਼ੰਜੀਰ ਪੰਜਾਬੀ,
ਪੰਜ ਦਰਿਆ ਦੀ ਤਸਵੀਰ ਪੰਜਾਬੀ। 
ਸੱਚੇ ਸੁੱਚੇ ਸਸਕਾਰ ਪੰਜਾਬੀ,

ਰਾਸ਼ਟਰ ਦਾ ਸਰੋਕਾਰ ਪੰਜਾਬੀ। 
ਆਉ ਸੱਭ ਪੰਜਾਬੀ ਅਪਣਾਈਏ, 
ਮਾਂ ਬੋਲੀ ਦਾ ਮਾਣ ਵਧਾਈਏ। 
ਸਦਾ ਰਹੇ ਉੱਨਤੀ ਦੀ ਆਸ,
'ਸਾਹੂਵਾਲੀਏ' ਦੀ ਇਹੋ ਅਰਦਾਸ।

- ਰਣਜੀਤ ਸਿੰਘ ਸਾਹੂਵਾਲ, 
ਸਿਰਸਾ, ਹਰਿਆਣਾ। ਮੋਬਾਈਲ: 97299-35062