ਕਾਵਿ ਵਿਅੰਗ : ਨਵਾਂ ਸਾਲ
ਖ਼ੁਸ਼ੀਆਂ ਖੇੜੇ ਲੇ ਕੇ ਆਵੇ ਸਾਲ ਨਵਾਂ, ਜ਼ਿੰਦਗੀ ਦਾ ਵਿਹੜਾ ਰੁਸ਼ਨਾਵੇ ਸਾਲ ਨਵਾਂ।
Representational
ਖ਼ੁਸ਼ੀਆਂ ਖੇੜੇ ਲੇ ਕੇ ਆਵੇ ਸਾਲ ਨਵਾਂ,
ਜ਼ਿੰਦਗੀ ਦਾ ਵਿਹੜਾ ਰੁਸ਼ਨਾਵੇ ਸਾਲ ਨਵਾਂ।
ਪਿਛਲੇ ਵਿਚ ਬਥੇਰੇ ਝੱਖੜ ਝੁੱਲੇ ਨੇ,
ਫਿਰ ਨਾਂ ਤੂਫਾਨ ਲਿਆਵੇ ਸਾਲ ਨਵਾਂ।
ਚਿੱਟੇ ਚਾਨਣ ਵਰਗਾ ਸੂਰਜ ਚੜ੍ਹ ਜਾਵੇ,
ਕਾਲੀਆਂ ਰਾਤਾਂ ਦੂਰ ਭਜਾਵੇ ਸਾਲ ਨਵਾਂ।
ਅੱਕ ਗਏ ਹਾਂ ਗ਼ੁਰਬਤ ਤੇ ਮਹਿੰਗਾਈ ਤੋਂ,
ਸੁੱਖਾਂ ਦਾ ਕੋਈ ਸਾਹ ਲਿਆਵੇ ਸਾਲ ਨਵਾਂ।
ਧਰਮ ਦੇ ਨਾਂ ਤੇ ਜਿਹੜੇ ਵੰਡੀਆਂ ਪਾਉਂਦੇ ਨੇ,
ਉਹਨਾਂ ਨੂੰ ਕੋਈ ਅਕਲ ਸਿਖਾਵੇ ਸਾਲ ਨਵਾਂ।
ਪਿਆਰ ਮੁਹੱਬਤ ਵਾਲਾ ਮੀਂਹ ਵਰਸਾ ਦੇਵੇ,
ਨਫ਼ਰਤਾਂ ਨੂੰ ਦੂਰ ਭਜਾਵੇ ਸਾਲ ਨਵਾਂ।
ਗ਼ੁਲਾਮੀ ਵਾਲਿਆ ਸੱਜਣ ਜਿਹੜੇ ਰੁੱਸੇ ਨੇ,
ਉਨ੍ਹਾਂ ਨੂੰ ਵੀ ਮੋੜ ਲਿਆਵੇ ਸਾਲ ਨਵਾਂ।
- ਬੂਟਾ ਗ਼ੁਲਾਮੀ ਵਾਲਾ, ਕੋਟ ਈਸੇ ਖ਼ਾਂ ਮੋਗਾ।
ਮੋਬਾ : 94171-97395