Punjab
ਅੱਜ ਲੁੱਟ-ਲੁੱਟ ਕੇ ਕੱਖੋਂ ਹੌਲਾ ਕਰ ਦਿਤਾ ਸੋਹਣੇ ਦੇਸ਼ ਪੰਜਾਬ ਨੂੰ,
ਕਿਸ-ਕਿਸ ਦੀਆਂ ਨਜ਼ਰਾਂ ਤੋਂ ਬਚਾਵਾਂ ਮਹਿਕਦੇ ਫੁੱਲ ਗੁਲਾਬ ਨੂੰ,
ਮੈਂ ਕਿਹੜੇ ਖੰਭ ਲਗਾ ਕੇ ਅੰਬਰੀਂ ਉਡਾਵਾਂ ਗ਼ਰੀਬੀ ਵਿਚ ਦੱਬੇ ਖ਼ੁਆਬ ਨੂੰ,
ਨਸ਼ਿਆਂ ਦੇ ਵਹਿੰਦੇ ਦਰਿਆਵਾਂ ਨੇ ਗੰਧਲਾ ਕਰਤਾ ਪੰਜ+ਆਬ ਨੂੰ,
ਕਿਸੇ ਤੋਂ ਰੋਕ ਕਿਉਂ ਨੀ ਹੁੰਦੇ? ਨਸ਼ਿਆਂ ਦੇ ਵਹਿੰਦੇ ਹੋਏ ਸੈਲਾਬ ਨੂੰ,
ਕਹੇ ਘੋਲੀਆ ਰੱਬ ਦੇ ਬੰਦਿਉ ਬਚਾਅ ਲਉ ਡੁਬਦੇ ਹੋਏ ਪੰਜਾਬ ਨੂੰ।
-ਗੁਰਦੀਪ ਸਿੰਘ ਘੋਲੀਆ, ਸੰਪਰਕ : 98153-47509