wish
ਮੈਂ ਜਾਣਦਾ ਹਾਂ, ਤੇਰੇ ਦਿਲ ਵਿਚ ਮੇਰੇ ਲਈ ਵਫ਼ਾ ਹੈ।
ਜੇ ਕਹਿ ਨਹੀਂ ਸਕਦੀ, ਤੂੰ ਹੁੰਗਾਰਾ ਦੇ ਦੇ।
ਮੇਰੀਆਂ ਹਸਰਤਾਂ ਨੂੰ ਘੂਰ ਨਾ ਜ਼ਮਾਨੇ ਤੋਂ ਡਰ ਕੇ,
ਚਾਹੁੰਦੀਆਂ ਨੇ ਤੇਰੇ ਨਾਲ ਝੂਲਣਾ, ਤੂੰ ਹੁਲਾਰਾ ਦੇ ਦੇ।
ਰੱਬਾ ਬੜੀ ਤਪਸ਼ ਹੈ ਨਫ਼ਰਤ ਦੀ ਜ਼ਮਾਨੇ ਅੰਦਰ,
ਸੜਦੇ ਦਿਲਾਂ ਨੂੰ ਠਾਰ ਜਾਂ ਮੈਨੂੰ ਵੀ ਐਬ, ਤੂੰ ਕਰਾਰਾ ਦੇ ਦੇ।
ਮੈਂ ਏਸੇ ਉਮੀਦ ਨਾਲ ਕਰ ਲਈਆਂ ਨੇ ਬੰਦ ਅੱਖਾਂ,
ਕਿ ਤੇਰੇ ਚਿਹਰੇ ਜਿਹਾ ਮਾਸੂਮ ਕੋਈ ਖ਼ੁਆਬ, ਤੂੰ ਪਿਆਰਾ ਦੇ ਦੇ।
ਮੇਰੇ ਰੋਮ ਰੋਮ ਵਿਚ ਰਹੀ ਹੈ ਮਹਿਕ ਤੇਰੇ ਪਿਆਰ ਦੀ,
ਕਿਵੇਂ ਕਰੇਂਗੀ ਜੁਦਾ ਮੇਰੇ ਕਰ ਟੁਕੜੇ, ਤੂੰ ਖਿਲਾਰਾ ਦੇ ਦੇ।
ਚੰਨਾ ਤੇਰੀ ਚਾਨਣੀ ਤਾਂ ਹੈ ਫਿੱਕੀ ਉਹਦੇ ਹੁਸਨ ਅੱਗੇ,
'ਹਰਜੀਤ' ਦੀਆਂ ਹਸਰਤਾਂ ਨੂੰ ਚਮਕਦੇ ਨੈਣਾਂ ਦਾ, ਤੂੰ ਸ਼ੁਕਰਾਨਾ ਦੇ ਦੇ।
ਹਰਜੀਤ ਚਿੱਤਰਕਾਰ,
ਸੰਪਰਕ : 98035-74603