ਮੋਢੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਇੰਝ ਧੋਖਾ ਜਿਹਾ ਨਾ ਕਰ ਬਾਬਾ, ਹੁਣ ਹੋਰ ਨੀ ਹੁੰਦਾ ਜਰ ਬਾਬਾ।

File Image


ਇੰਝ ਧੋਖਾ ਜਿਹਾ ਨਾ ਕਰ ਬਾਬਾ, ਹੁਣ ਹੋਰ ਨੀ ਹੁੰਦਾ ਜਰ ਬਾਬਾ।
    ਜੇਕਰ ਹੈਂ ਤੂੰ ਮੋਢੀ ਬਣਿਆਂ, ਫੇਰ ਕਾਣੀ ਵੰਡ ਨਾ ਕਰ ਬਾਬਾ।
ਜਿਸ ਨੇ ਤੇਰਾ ਦੁੱਖ ਵੰਡਾਇਆ, ਮੂੰਹ ਉਸ ਦੇ ਵਲ ਨੂੰ ਕਰ ਬਾਬਾ।
    ਜੁਗਤਾਂ ਮਨ ਵਿਚ ਰਹੇਂ ਬਣਾਉਂਦਾ, ਗੱਲ ਦਿਨੇ ਨਵੀਂ ਹੀ ਘੜ ਬਾਬਾ।
ਹੁਣ ਤਾਂ ਹੋ ਗਏ ਲੋਕ ਸਿਆਣੇ, ਝੱਟ ਲੈਂਦੇ ਚਿਹਰਾ ਪੜ੍ਹ ਬਾਬਾ।
    ਝੂਠ ਲਈ ਨਿੱਤ ਪਾਪੜ ਵੇਲੇਂ, ਕਦੇ ਸੱਚ ਲਈ ਵੀ ਅੜ ਬਾਬਾ।
ਜੇਕਰ ਮੰਗੀਏ ਹੱਕ ਤੁਸਾਂ ਤੋਂ, ਬਿਨ ਅੱਗ ਤੋਂ ਜਾਨੈਂ ਰੜ੍ਹ ਬਾਬਾ।
    ਸੱਚ ਲਿਖੇ ਜਦ ਕਲਮ ਦੀਪ ਦੀ, ਬੜਾ ਜਾਂਦੈਂ ਸਰੂਰ ਫਿਰ ਚੜ੍ਹ ਬਾਬਾ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596