poem in punjabi
 		 		
ਭਿਉਂ ਭਿਉਂ ਕੇ ਨਾ ਮਾਰੋ ਛਿੱਤਰ, ਮੈਂ ਤਾਂ ਹੋਣ ਗਿਆ ਸੀ ਪਵਿੱਤਰ। 
ਜਿਹੜੇ ਨਾਲ ਲੈ ਕੇ ਗਏ ਸੀ ਮੈਨੂੰ, ਉਹ ਤਾਂ ਹੋ ਗਏ ਪਹਿਲਾਂ ਤਿੱਤਰ। 
ਮੈਂ ਕਦੇ ਕੋਈ ਨਹੀਂ ਫ਼ਰਕ ਸਮਝਿਆ, ਪਰ ਲੋਕਾਂ ਨੇ ਐਵੇਂ ਪਾ ਲਿਆ ਚੱਕਰ। 
ਨ੍ਹਾਤਾ ਘੱਟ ਤੇ ਮੈਲ ਵੱਧ ਲੱਗ ਗਈ, ਕਈ ਆਖਦੇ ਹੁਣ ਪਾ ਲੈ ਨਿੱਕਰ। 
ਬੜੀ ਭੈੜੀ ਸਿਆਸਤ ਜੇ ਲੋਕੋਂ, ਕਿਸ ਕਿਸ ਨਾਲ ਮੈਂ ਲਵਾਂ ਟੱਕਰ।
ਜਸਵਿੰਦਰਾ ਚੁੱਪ ਕਰ ਕੇ ਬਹਿ ਜਾ, ਨਾ ਤੂੰ ਸਾਧ ਤੇ ਨਾ ਤੂੰ ਫੱਕਰ। 
- ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ। ਮੋ :75891-55501