File Photo
ਘਰੋਂ ਬਾਹਰ ਨਿਕਲਣ ਤੋਂ ਪਹਿਲਾਂ, ਆਪਾਂ ਮਾਸਕ ਜ਼ਰੂਰ ਲਗਾਈਏ,
ਆਪਸੀ ਦੂਰੀ ਦਾ ਰਖੀਏ ਖ਼ਿਆਲ, ਹੱਥ ਕਿਸੇ ਨਾਲ ਨਾ ਮਿਲਾਈਏ,
ਖਾਣ ਪੀਣ ਦੀਆਂ ਬਾਜ਼ਾਰੀ ਚੀਜ਼ਾਂ, ਵੇਖ ਨਾ ਮਨ ਲਲਚਾਈਏ,
ਘਰ ਵਿਚ ਨਵੇਂ ਵਿਅੰਜਨ ਬਣਾ ਕੇ, ਨਿੱਤ ਹੀ ਭਾਵੇਂ ਖਾਈਏ,
ਮੁੱਕ ਜਾਣਾ ਹੈ ਇਹ ਕੋਰੋਨਾ, ਮਨ ਵਿਚ ਵਿਸ਼ਵਾਸ ਜਗਾਈਏ,
ਸਰਕਾਰ ਦੀਆਂ ਹਦਾਇਤਾਂ ਮੰਨ ਕੇ, ਖ਼ੁਦ ਬਚੀਏ ਤੇ ਦੂਜਿਆਂ ਨੂੰ ਬਚਾਈਏ।
-ਪ੍ਰਿੰਸ ਅਰੋੜਾ, ਮਲੌਦ ਲੁਧਿਆਣਾ।