ਮਾਹੌਲ ਨਸ਼ੇ ਦੇ ਖ਼ਾਤਮੇ ਦਾ ਬਣਿਆ ਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਹੁਣ ਕਲਮਾਂ ਦੇ ਹਲ ਚੱਲਣਗੇ, ਵੇਖੋ ਫ਼ਸਲ ਉੱਗਣੀ ਪਿਆਰਾਂ ਦੀ......

Drugs

ਹੁਣ ਕਲਮਾਂ ਦੇ ਹਲ ਚੱਲਣਗੇ, ਵੇਖੋ ਫ਼ਸਲ ਉੱਗਣੀ ਪਿਆਰਾਂ ਦੀ,
ਵੈਰ-ਵਿਰੋਧ ਨੂੰ ਸੂਲੀ ਚਾੜ੍ਹ ਦੇਣਾ, ਗੱਲ ਹੋਣੀ ਪੱਕੇ ਕਰਾਰਾਂ ਦੀ,
ਕਿਹੜੇ ਵੈਰੀ, ਕਿਹੜੇ ਅਪਣੇ ਨੇ, ਆਉ ਕਰੀਏ ਪਹਿਚਾਣ ਲੋਕੋ,

ਨਸ਼ਿਆਂ ਦੇ ਵਿਚ ਡੁੱਬ ਕੇ ਜੀ, ਕਿਉਂ ਮਰ ਰਹੇ ਨੇ ਜਵਾਨ ਲੋਕੋ,
ਨਾ ਵਸ ਰਿਹਾ ਸਰਕਾਰਾਂ ਦੇ, ਹੁਣ ਤਾਂ ਹੱਥੀਂ ਨੱਥ ਪਾਉਣੀ ਪਊ,
ਲੱਗੀ ਸਿਉਂਕ ਸਮਾਜ ਨੂੰ ਨਸ਼ੇ ਵਾਲੀ, ਇਹ ਮਾਰ ਮੁਕਾਉਣੀ ਪਊ,

ਸਾਥ ਦਿਉ ਉਨ੍ਹਾਂ ਲੋਕਾਂ ਦਾ, ਜਿਨ੍ਹਾਂ ਨਸ਼ੇ ਲਈ ਸੀਨਾ ਤਣਿਆ ਏ,
ਲਉ ਹੰਭਲਾ ਮਾਰ ਪੰਜਾਬੀਉ! ਮਾਹੌਲ ਨਸ਼ਾ ਖ਼ਤਮ ਕਰਨ ਦਾ ਬਣਿਆ ਏ।
-ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ