ਕਾਵਿ ਵਿਅੰਗ : ਰੁਜ਼ਗਾਰ
ਵਿਦੇਸ਼ਾਂ ਵਲ ਨਾ ਕੂਚ ਕਰਦੇ, ਜੇਕਰ ਇਥੇ ਪੂਰਨ ਰੁਜ਼ਗਾਰ ਹੁੰਦਾ। ਕਿਉਂ ਧੀਆਂ ਨੂੰ ਜਹਾਜ਼ ਚੜ੍ਹਾਉਣਾ ਸੀ, ਰਤ ਦਾ ਜੇਕਰ ਸਤਿਕਾਰ ਹੁੰਦਾ।
Poetic Satire : Employment
 		 		ਵਿਦੇਸ਼ਾਂ ਵਲ ਨਾ ਕੂਚ ਕਰਦੇ,
        ਜੇਕਰ ਇਥੇ ਪੂਰਨ ਰੁਜ਼ਗਾਰ ਹੁੰਦਾ।
ਕਿਉਂ ਧੀਆਂ ਨੂੰ ਜਹਾਜ਼ ਚੜ੍ਹਾਉਣਾ ਸੀ, 
        ਔਰਤ ਦਾ ਜੇਕਰ ਸਤਿਕਾਰ ਹੁੰਦਾ।
ਫ਼ੀਸਾਂ ਕਾਨਵੈਂਟ ਦੀਆਂ ਭਰਦੇ ਕਿਉਂ,
        ਸਰਕਾਰੀ ਸਕੂਲਾਂ ਵਿਚ ਜੇਕਰ ਸੁਧਾਰ ਹੁੰਦਾ।
ਗੱਡੀਆਂ ਕਾਰਾਂ ਖ਼ੂਬ ਭਜਾਉਣੀਆਂ ਸੀ,
        ਜੇਕਰ ਪੈਟਰੌਲ ਨਾ ਵਸੋਂ ਬਾਹਰ ਹੁੰਦਾ।
ਸਵਾਦ ਮਟਰ, ਟਮਾਟਰਾਂ ਦਾ ਚੱਖ ਲੈਂਦੇ,
        ਮੁੱਲ ਸੌ ਤੋਂ ਨਾ ਜੇਕਰ ਪਾਰ ਹੁੰਦਾ।
ਸੋਨੇ ਦੀ ਚਿੜੀ ਕਹਾਉਣਾ ਸੀ,
        ਅਪਣਾ ਪੰਜਾਬ ਨਾ ਜੇ ਕਰਜ਼ਦਾਰ ਹੁੰਦਾ।
ਚਿੱਟੇ ਦੇ ਹਨੇਰ ਹੇਠ ਲੁਕਿਆ ਪੰਜਾਬ,
        ਵੇਖੋ ਸ਼ਰੇਆਮ ਹੀ ਕਿਵੇਂ ਵਪਾਰ ਹੁੰਦਾ।
ਮੰਨਿਆਂ ਹਾਲਾਤ ਦੀਪ ਵਸੋਂ ਬਾਹਰ ਦੇ ਨੇ,
        ਪਰ ਕਲਮ ਤੋਂ ਦੁੱਖ ਨਾ ਸਹਾਰ ਹੁੰਦਾ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ 
ਬਠਿੰਡਾ (ਮੋ. 9877654596)