ਪੰਚਾਇਤੀ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੰਚਾਇਤੀ ਚੋਣਾਂ ਦਾ ਬਿਗਲ ਵਜਾ, ਉਮੀਦਵਾਰ ਲੱਗੇ ਨੇ ਹੋਣ ਤਿਆਰ ਬੇਲੀ...........

Voting

ਪੰਚਾਇਤੀ ਚੋਣਾਂ ਦਾ ਬਿਗਲ ਵਜਾ, ਉਮੀਦਵਾਰ ਲੱਗੇ ਨੇ ਹੋਣ ਤਿਆਰ ਬੇਲੀ,
ਬੋਤਲ ਵੱਟੇ ਨਹੀਂ ਹੁਣ ਵੋਟ ਦੇਣੀ, ਇਰਾਦਾ ਪੱਕਾ ਲਈਏ ਮਨਾਂ ਵਿਚ ਧਾਰ ਬੇਲੀ,

ਪਿੰਡਾਂ ਨੂੰ ਰਖਣਾ ਹੈ ਇਤਫ਼ਾਕ ਬੱਝਾ, ਗਿਲੇ ਸ਼ਿਕਵੇ ਸਾਰੇ ਮਨੋ ਵਿਸਾਰ ਬੇਲੀ,
ਕਰੇ ਵਿਕਾਸ ਜੋ ਪਿੰਡ ਲਈ ਚੰਗਾ, ਰਲ ਕੇ ਬੇੜੀ ਉਸੇ ਦੀ ਕਰਾਂਗੇ ਪਾਰ ਬੇਲੀ,

ਚੰਗੇ ਬੰਦਿਆਂ ਦੇ ਪਾਉਣੀ ਹੈ ਜਿੱਤ ਪੱਲੇ, ਮਾੜਿਆਂ ਨੂੰ ਕਰਾਂਗੇ ਸਿਰ ਭਾਰ ਬੇਲੀ,
ਚੰਗੀ ਪੰਚਾਇਤ ਦੇ ਹੋਣ ਕੰਮ ਚੰਗੇ, ਪੰਚਾਇਤ ਹੁੰਦੀ ਏ ਪਿੰਡਾਂ ਦੀ ਸਰਕਾਰ ਬੇਲੀ।

-ਸੁਖਵੀਰ ਘੁਮਾਣ ਦਿੜ੍ਹਬਾ, ਸੰਪਰਕ : 98155-90209