ਸੂਰਜ ਦੇ ਸੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਢਲਕਦੇ ਸੂਰਜ ਦੇ ਸੰਗ

Sunset

ਢਲਕਦੇ ਸੂਰਜ ਦੇ ਸੰਗ

ਰੋਜ਼ ਢਲ ਜਾਂਦਾ ਹਾਂ ਮੈਂ

ਸਿਸਕਦੀ ਹੋਈ ਪੌਣ ਦੇ

ਨਾਲ ਰਲ ਜਾਂਦਾ ਹਾਂ ਮੈਂ।

ਜੀਅ ਕਰੇ ਇਹ ਜਾਨ ਦੇ ਦਾਂ

ਜੀਅ ਕਰੇ ਮੁੜ ਜੀ ਪਵਾਂ

ਇਸ ਦੁਚਿੱਤੀ ਵਿਚ ਖੜਾ

ਹਰ ਵਾਰ ਟਲ ਜਾਂਦਾ ਹਾਂ ਮੈਂ।

ਇਹ ਜ਼ਿੰਦਗੀ ਹੁਣ ਬੇਆਬਾਦ

ਤੇ ਬੇਕਦਰ ਜਿਹੀ ਹੋ ਗਈ

ਨਾ ਬਦਲਣਾ ਚਾਹ ਕੇ

ਫਿਰ ਬਦਲ ਜਾਂਦਾ ਹਾਂ ਮੈਂ।

ਮੈਂ ਜਾਣਦਾਂ ਉਹ ਤੂੰ ਨਹੀਂ

ਫਿਰ ਵੀ ਵਾਰ ਵਾਰ

ਜੂੜੇ 'ਚ ਟੰਗਿਆ ਫੁੱਲ ਵੇਖ

ਕਿਉਂ ਮਚਲ ਜਾਂਦਾ ਹਾਂ ਮੈਂ?

ਤੂੰ ਛੱੱਡ ਕੇ ਮੈਨੂੰ ਤੁਰ ਗਈ

ਫੜ ਕੇ ਪੱਲਾ ਗ਼ੈਰ ਦਾ

ਹੁਣ ਰਾਹਾਂ ਵਿਚ ਜਦ ਵੀ ਮਿਲੇਂ

ਤਾਂ ਬਚ ਨਿਕਲ ਜਾਂਦਾ ਹਾਂ ਮੈਂ।

-ਪਰਮਜੀਤ ਸਿੰਘ ਨਿੱਕੇ ਘੁੰਮਣ

ਸੰਪਰਕ : 97816-46008