Spokesman newspaper
 		 		ਸਪੋਕਸਮੈਨ ਅਖ਼ਬਾਰ ਇਕ ਵਖਰੀ ਹੈ,
ਇਹਦੇ ਵਿਚ ਹੈ ਬਹੁਤ ਗਿਆਨ ਮਿਲਦਾ,
ਭੈਣ ਨਿਮਰਤ ਕੌਰ ਦੀ ਸੰਪਾਦਕੀ ਹੁੰਦੀ ਹੈ ਪੜ੍ਹਨ ਵਾਲੀ,
ਥੋੜ੍ਹੇ ਸ਼ਬਦਾਂ ਵਿਚ ਬਹੁਤ ਕੁੱਝ ਕਹਿ ਜਾਂਦੀ,
ਸ. ਜੋਗਿੰਦਰ ਸਿੰਘ ਦੇ ਡਾਇਰੀ ਦੇ ਪੰਨਿਆਂ ਵਿਚੋਂ,
ਪੜ੍ਹ ਕੇ ਬਹੁਤ ਕੁੱਝ ਸਮਝ ਵਿਚ ਆ ਜਾਂਦਾ,
ਵੈਦ ਹਕੀਮਾਂ ਤੇ ਡਾਕਟਰਾਂ ਦੇ ਲੇਖ ਪੜ੍ਹ ਕੇ,
ਬੰਦਾ ਤੰਦਰੁਸਤ ਸ੍ਰੀਰ ਨੂੰ ਕਰ ਲੈਂਦਾ,
ਜਿਹੜਾ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਪੜ੍ਹਦਾ,
ਉਹ ਪੜ੍ਹ ਪੜ੍ਹ ਕੇ ਲੇਖਕ ਵੀ ਬਣ ਜਾਂਦਾ,
ਜਿੰਨਾ ਚਿਰ ਸ੍ਰੀਰ ਵਿਚ ਸਵਾਸ ਬਾਕੀ,
'ਗੁਰਬਿੰਦਰ ਸਿੰਘ ਬਾਬਾ' ਰਹੂ ਇਹ ਅਖ਼ਬਾਰ ਪੜ੍ਹਦਾ।
-ਬਾਬਾ ਗੁਰਬਿੰਦਰ ਸਿੰਘ, ਸੰਪਰਕ : 98143-16367