ਰਿਸ਼ਤੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ। ਬੋਲ-ਚਾਲ ’ਚੋਂ ਅੰਗਰੇਜ਼ੀ ਨੂੰ ਘਟਾ ਲਉ।

Poem


ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ। ਬੋਲ-ਚਾਲ ’ਚੋਂ ਅੰਗਰੇਜ਼ੀ ਨੂੰ ਘਟਾ ਲਉ।
ਚਾਚੀ ਤਾਈ ਭੂਆ ਮਾਸੀ ਕਹਿਣ ਦਿਉ, ਇਨ੍ਹਾਂ ਲਈ ਆਂਟੀ ਸ਼ਬਦ ਰਹਿਣ ਦਿਉ।
ਮਾਂ ਅਤੇ ਬੀਬੀ ਵੀ ਨਾ ਮੰਮੀ ਬਣਾ ਲਉ, ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ।
ਚਾਚਾ ਤਾਇਆ ਮਾਮਾ ਫੁੱਫੜ ਤੇ ਮਾਸੜ, ਅੰਕਲ ਵਰਤ ਕੇ ਨਾ ਹੋਵੋ ਇਕੋ ਪਾਸੜ।
ਬਾਈ ਤੇ ਭਾਪਾ ਵੀ ਬੱਚੇ ਬੋਲਣ ਲਾ ਲਉ, ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ।
ਦਾਦਾ ਦਾਦੀ ਨਾਨਾ ਨਾਨੀ ਜੀਜਾ ਸਾਲੀ, ਖੋਵੋ ਨਾ ਸਾਂਝ ਐਵੇਂ ਕੁੜਮਾਚਾਰੀ ਵਾਲੀ।
ਗ੍ਰੈਂਡ ਤੇ ਇਨ-ਲਾਜ਼ ਤੋਂ ਖਹਿੜਾ ਛੁਡਵਾ ਲਉ। ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ।
ਪਹਿਲਾਂ ਹੀ ਬਥੇਰੇ ਸਾਡੇ ਸ਼ਬਦ ਨੇ ਮਰੇ, ਬੋਲੋ ਪੰਜਾਬੀ ਬਾਹਰ ਹੋਵੋ ਜਾਂ ਫਿਰ ਘਰੇ।
ਕਹੇ ‘ਲੱਡਾ’ ਗੁਰਮੁਖੀ ਦਿਲੋਂ ਅਪਣਾ ਲਉ, ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ।

- ਜਗਜੀਤ ਸਿੰਘ ਲੱਡਾ, ਸੀ. ਐੱਚ. ਟੀ. ਅਕੋਈ ਸਾਹਿਬ, (ਸੰਗਰੂਰ)।
ਮੋਬਾਈਲ : 98555-531045