ਨਵਜੋਤ ਸਿੱਧੂ ਨੇ ਬੀਮਾਰੀ ਦੇ ਬਿਸਤਰ ਤੇ ਬੈਠ ਕੇ ਲਿਖੀ ਕਵਿਤਾ ਸਪੋਕਸਮੈਨ ਦੇ ਪਾਠਕਾਂ ਲਈ ਭੇਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨਵਜੋਤ ਸਿੱਧੂ ਕੁੱਝ ਦਿਨ ਲਈ ਮੁਕੰਮਲ ਆਰਾਮ ਦੀ ਡਾਕਟਰੀ ਸਲਾਹ ਮੰਨ ਕੇ ਅਗਿਆਤ ਥਾਂ ਚਲੇ ਗਏ ਹਨ..........

Navjot Singh Sidhu

ਨਵਜੋਤ ਸਿੱਧੂ ਕੁੱਝ ਦਿਨ ਲਈ ਮੁਕੰਮਲ ਆਰਾਮ ਦੀ ਡਾਕਟਰੀ ਸਲਾਹ ਮੰਨ ਕੇ ਅਗਿਆਤ ਥਾਂ ਚਲੇ ਗਏ ਹਨ। ਬੀਮਾਰੀ ਦੇ ਬਿਸਤਰ 'ਤੇ ਬੈਠ ਕੇ ਲਿਖੀ ਇਕ ਵਿਸ਼ੇਸ਼ ਕਵਿਤਾ ਉਨ੍ਹਾਂ ਨੇ ਸਪੋਕਸਮੈਨ ਦੇ ਪਾਠਕਾਂ ਲਈ ਭੇਜੀ ਹੈ ਜੋ ਪਾਠਕਾਂ ਨੂੰ ਜ਼ਰੂਰ ਪਸੰਦ ਆਵੇਗੀ। ਕਵਿਤਾ ਇਸ ਪ੍ਰਕਾਰ ਹੈ:

ਜੋ ਨਫ਼ਰਤ ਦੇ ਪੁਜਾਰੀ ਨੇ
ਜੋ ਨਫ਼ਰਤ ਦੇ ਵਪਾਰੀ ਨੇ
ਜੋ ਨਫ਼ਰਤ ਦੇ ਖਿਡਾਰੀ ਨੇ
ਇਹ ਕਿਸ ਮੁਰਸ਼ਿਦ ਦੇ ਚੇਲੇ ਨੇ
ਇਹ ਸਿੱਖ ਨੇ ਕਿਹੜੇ ਸਤਿਗੁਰ ਦੇ

ਇਹ ਕਿਸ ਅੱਲ੍ਹਾ ਦੇ ਬੰਦੇ ਨੇ?
ਮੇਰੀ ਫ਼ਿਤਰਤ ਮੁਹੱਬਤ ਹੈ
ਮੇਰੀ ਆਦਤ ਮੁਹੱਬਤ ਹੈ
ਮੇਰੀ ਸਿਆਸਤ ਮੁਹੱਬਤ ਹੈ
ਗੁਰੂ ਨਾਨਕ ਦਾ ਸਿੱਖ ਹਾਂ ਮੈਂ

ਤੇ ਸ਼ੇਖ਼ ਫ਼ਰੀਦ ਦਾ ਚੇਲਾ
ਮੇਰੀ ਖ਼ਸਲਤ ਮੁਹੱਬਤ ਹੈ
ਮੇਰੀ ਕੁਦਰਤ ਮੁਹੱਬਤ ਹੈ
ਮੇਰਾ ਮਾਰਗ ਮੁਹੱਬਤ ਹੈ
ਮੇਰਾ ਰਸਤਾ ਮੁਹੱਬਤ ਹੈ

ਮੇਰਾ ਪੈਂਡਾ ਮੁਹੱਬਤ ਹੈ
ਮੇਰਾ ਲਾਂਘਾ ਮੁਹੱਬਤ ਹੈ।
ਇਕ ਜੱਫੀ ਜੋ ਲਾਂਘਾ ਖੋਲ੍ਹੇ
ਤਾਂ ਦੂਜੀ ਜੱਫੀ ਪਾਈਏ
ਤੀਜੀ ਚੌਥੀ ਪੰਜਵੀਂ ਛੇਵੀਂ

ਸੌਵੀਂ ਜੱਫੀ ਪਾਈਏ
ਜੱਫੀ ਜੱਫੀ ਕਰ ਕੇ ਯਾਰੋ
ਸੱਭ ਮਸਲੇ ਸੁਲਝਾਈਏ
ਐਵੇਂ ਕਿਉਂ ਇਹ ਪੁੱਤ ਮਾਂਵਾਂ ਦੇ
ਹੱਦਾਂ ਤੇ ਮਰਵਾਈਏ?