ਵਣਜਾਰਾ ਆਇਆ: ਸੋਹਣੀਆਂ ਵੰਗਾਂ ਦੀ ਕਰ ਵਡਿਆਈ ਵਣਜਾਰੇ ਕੀਤੀ ਖ਼ੂਬ ਕਮਾਈ, ਨਾਲ ਵੰਗਾਂ ਦੇ ਖ਼ੁਸ਼ੀਆਂ ਵੰਡਦਾ ਗਲੀ-ਗਲੀ ਵਿਚ ਫਿਰੇ ਉਹ ਭਾਈ...

ਏਜੰਸੀ

ਵਿਚਾਰ, ਕਵਿਤਾਵਾਂ

ਕਲ ਸਾਡੇ ਮੁਹੱਲੇ ਵਿਚ ਵੰਗਾਂ ਲੈ ਵਣਜਾਰਾ ਆਇਆ। ਰੰਗ-ਬਰੰਗੀਆਂ ਵੰਗਾਂ ਲੈ ਕੇ, ਅਪਣੀ ਸੋਟੀ ਉਤੇ ਸਜਾਇਆ।..........

He came to Vanjara: He praised the beautiful Vangs and earned a lot of money with Vanjara. He walked around the streets sharing the joys of the Vangs...

 

ਕਲ ਸਾਡੇ ਮੁਹੱਲੇ ਵਿਚ ਵੰਗਾਂ ਲੈ ਵਣਜਾਰਾ ਆਇਆ।
ਰੰਗ-ਬਰੰਗੀਆਂ ਵੰਗਾਂ ਲੈ ਕੇ, ਅਪਣੀ ਸੋਟੀ ਉਤੇ ਸਜਾਇਆ।
ਆਉਂਦਿਆਂ ਹੀ ਉਸ ਨੇ ਗਲੀ ਚੁਰਸਤੇ ਡੇਰਾ ਲਾਇਆ। 

ਘਰੋਂ ਨਿਕਲ ਆਈਆਂ ਔਰਤਾਂ 'ਵੰਗਾਂ ਲਉ ਵੰਗਾਂ ਲਉ' ਦਾ ਹੋਕਾ ਲਾਇਆ। 
ਕਈ ਚੱਕ ਵੰਗਾਂ ਗੂਹੜੀਆਂ ਨਾਲ ਸੂਟ ਦੇ ਰੰਗ ਮਿਲਾਇਆ।
ਰੰਗ ਵੇਖਣ ਨੂੰ ਬੱਚੇ ਆਏ ਆ ਕੇ ਉਸ ਨੂੰ ਘੇਰਾ ਪਾਇਆ। 

ਸੋਹਣੀਆਂ ਵੰਗਾਂ ਦੀ ਕਰ ਵਡਿਆਈ ਵਣਜਾਰੇ ਕੀਤੀ ਖ਼ੂਬ ਕਮਾਈ। 
ਨਾਲ ਵੰਗਾਂ ਦੇ ਖ਼ੁਸ਼ੀਆਂ ਵੰਡਦਾ ਗਲੀ-ਗਲੀ ਵਿਚ ਫਿਰੇ ਉਹ ਭਾਈ। 
'ਗੋਸਲ' ਕਹੇ ਜੋ ਖ਼ੁਸ਼ੀਆਂ ਵੰਡਦੇ ਉਨ੍ਹਾਂ ਹਿੱਸੇ ਬਰਕਤ ਆਈ।