Poem: ਸਵਾਲ ਢਿੱਡ ਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem: ਅੱਜ ਕੌਣ ਪੁਛਦੈ ਇੱਥੇ ਗ਼ਰੀਬ ਤਾਈਂ, ਹੋਏ ਪਏ ਨੇ ਮੰਦੜੇ ਹਾਲ ਬਾਬਾ।

File Image

Poem: ਅੱਜ ਕੌਣ ਪੁਛਦੈ ਇੱਥੇ ਗ਼ਰੀਬ ਤਾਈਂ, ਹੋਏ ਪਏ ਨੇ ਮੰਦੜੇ ਹਾਲ ਬਾਬਾ।

ਇਕ ਮਹਿੰਗਾਈ ਨੇ ਉੱਤੋਂ ਜ਼ੋਰ ਪਾਇਆ, ਸੌ ਤੋਂ ਘੱਟ ਮਿਲੇ ਨਾ ਦਾਲ ਬਾਬਾ।

ਖੰਡ, ਘਿਉ, ਤੇਲ ਦੀ ਤਾਂ ਗੱਲ ਛੱਡ ਦੇ, ਚੁੱਲ੍ਹਾ ਬਾਲਣਾ ਹੋਇਆ ਮੁਹਾਲ ਬਾਬਾ।

ਧੁੰਦ ਨਾਲ ਬਾਰਾਂ ਵਜੇ ਦਿਨ ਚੜ੍ਹਦਾ, ਔਖਾ ਕਟਣਾ ਹੋਇਆ ਸਿਆਲ ਬਾਬਾ।

ਆਮਦਨ ਹੋਵੇ ਜਾਂ ਫਿਰ ਨਾ ਹੋਵੇ, ਕਰਦਾ ਢਿੱਡ ਅੰਨ ਦੀ ਭਾਲ ਬਾਬਾ।

ਹਾਲਤ ਗ਼ਰੀਬ ਦੀ ’ਚ ਕੀ ਸੁਧਾਰ ਹੋਣੈ, ਭਾਵੇਂ ਆਉਣ ਨਵੇਂ ਨਿਤ ਸਾਲ ਬਾਬਾ।

ਉਹੀ ਬੈਹਾਂ ਤੇ ਕੁਹਾੜੀ ਰਹੇ ‘ਪੱਤੋ’ ਪਿਆ ਰਹਿਣਾ ਗਲ ਜੰਜਾਲ ਬਾਬਾ।

- ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ।
ਮੋਬਾਈਲ : 94658-21417