ਬਾਜ਼ਾਰ-ਏ-ਅਟਕਲਪੱਚ : ਵਿਚ ਸੱਥਾਂ ਦੇ ਗੱਲਾਂ ਇਹ ਚੱਲ ਰਹੀਆਂ, ਰਿਹਾ ਵਰਤ ‘ਵਰਤਾਰਾ’ ਮੱਕਾਰ ਦਾ ਜੀ...
‘ਪੱਕੀ ਗੱਲ’ ਕਹਿ ਕੋਈ ‘ਨਿਬੇੜ’ ਦੇਵੇ, ਜਿਹਦੇ ਤਾਈਂ ਯਕੀਨ ‘ਗ੍ਰਿਫ਼ਤਾਰ’ ਦਾ ਜੀ
photo
ਵਿਚ ਸੱਥਾਂ ਦੇ ਗੱਲਾਂ ਇਹ ਚੱਲ ਰਹੀਆਂ,
ਰਿਹਾ ਵਰਤ ‘ਵਰਤਾਰਾ’ ਮੱਕਾਰ ਦਾ ਜੀ।
‘ਪੱਕੀ ਗੱਲ’ ਕਹਿ ਕੋਈ ‘ਨਿਬੇੜ’ ਦੇਵੇ,
ਜਿਹਦੇ ਤਾਈਂ ਯਕੀਨ ‘ਗ੍ਰਿਫ਼ਤਾਰ’ ਦਾ ਜੀ।
ਬਹੁਤੇ ਦੁਬਿਧਾ ਦੇ ਵਿਚ ਨੇ ਫਸੇ ਹੋਏ,
ਸੱਚ ਮੰਨ ਲਿਆ ਕਿਸੇ ‘ਫਰਾਰ’ ਦਾ ਜੀ।
ਕੋਈ ਆਖਦਾ ‘ਉਪਰੋਂ’ ਹੁਕਮ ਆਇਆ,
ਪਤਾ ‘ਇਧਰਲੇ’ ਮੈਨੂੰ ਇਨਕਾਰ ਦਾ ਜੀ।
ਫ਼ੇਸਬੁੱਕ ਤਾਂ ਅਟਕਲਾਂ ਨਾਲ ਭਰ ਦਿਤੀ,
ਪੂਰ ਜ਼ੋਰ ਹੈ ਕੁਫ਼ਰ-ਪ੍ਰਚਾਰ ਦਾ ਜੀ।
ਗੇਲੂ ਪੁਛਦਾ ਸੁਣੀ ਬਖਤੌਰਿਆ ਉਏ,
‘ਸਿੱਕਾ’ ਚਲਦਾ ਕਿਹੜੀ ਸਰਕਾਰ ਦਾ ਜੀ?
- ਤਰਲੋਚਨ ਸਿੰਘ ‘ਦੁਪਾਲਪੁਰ’
ਮੋਬਾਈਲ : 78146-92724