ਇਤਬਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਰੀ ਜ਼ਿੰਦਗੀ ਭਾਵੇਂ ਸਾਨੂੰ ਮਾਫ਼ ਨਾ ਕਰੀਂ,

File Photo

ਸਾਰੀ ਜ਼ਿੰਦਗੀ ਭਾਵੇਂ ਸਾਨੂੰ ਮਾਫ਼ ਨਾ ਕਰੀਂ,

ਪਰ ਦਿਲ ਅਪਣੇ ਨੂੰ, ਸਾਡੇ ਖ਼ਿਲਾਫ਼ ਨਾ ਕਰੀਂ।

ਏਨਾ ਕੁ ਅਹਿਸਾਨ ਕਰ ਦਈਂ ਯਾਰਾ ਵੇ।

ਦੂਰ ਅਸੀਂ ਖ਼ੁਦ ਹੋ ਜਾਵਾਂਗੇ, ਕੋਲ ਤੂੰ ਆਪ ਨਾ ਕਰੀਂ।

ਖ਼ੁਸ਼ੀ ਬੜੀ ਹੋਈ ਤੇਰੇ ਆਇਆਂ ਤੋਂ,

'ਸਤਨਾਮ' ਡਰਦਾ ਅਪਣੀ ਹੀ ਛਾਇਆ ਤੋਂ।

ਵੇ ਸੱਜਣਾ ਸ਼ੀਸ਼ਾ ਸਾਫ਼ ਨਾ ਕਰੀਂ।

ਦੂਰ ਅਸੀਂ ਖ਼ੁਦ ਹੋ ਜਾਵਾਂਗੇ, ਕੋਲ ਤੂੰ ਆਪ ਨਾ ਕਰੀਂ।

ਪੁੱਛ ਲਈ ਉਹਨੇ, ਮੈਂ ਜਿਸ ਗੱਲ ਤੋਂ ਡਰਾਂ,

ਸੱਚਿਆ ਵੇ, ਤੂੰ ਝੂਠ ਬੋਲਿਆ ਕਿਸ ਤਰ੍ਹਾਂ।

ਮੇਰੇ ਮਤਲਬੀ ਯਾਰ ਨਾਲ, ਰੱਬਾ ਕਦੇ ਇਨਸਾਫ਼ ਨਾ ਕਰੀਂ।

ਦੂਰ ਅਸੀਂ ਖ਼ੁਦ ਹੋ ਜਾਂਵਾਂਗੇ, ਕੋਲ ਤੂੰ ਆਪ ਨਾ ਕਰੀਂ।

ਅੱਖ ਮੇਰੀ ਨੇ ਪਹਿਲੀ ਵਾਰ, ਤੇਰੇ ਲਈ ਹੰਝੂ ਡੋਲ੍ਹਿਆ।

ਘੱਟ ਨਾ ਜਾਵੇ ਅਹਿਮੀਅਤ ਤੇਰੀਆਂ ਨਜ਼ਰਾਂ 'ਚ, ਤਾਂ ਹੀ ਮੈਂ ਝੂਠ ਬੋਲਿਆ।

ਵੇ ਬਣ ਕਾਤਲ ਇਤਬਾਰਾਂ ਦਾ, ਹੋਰ ਪਾਪ ਨਾ ਕਰੀਂ।

ਦੂਰ ਅਸੀਂ ਖ਼ੁਦ ਹੋ ਜਾਵਾਂਗੇ, ਕੋਲ ਤੂੰ ਆਪ ਨਾ ਕਰੀਂ।

ਮੰਨਦੇ ਆਂ ਅਸੀਂ ਝੂਠ ਬੋਲ ਤੇਰਾ ਇਤਬਾਰ ਜਿੱਤਿਆ,

ਪਰ ਤੈਥੋਂ ਹੀ ਕਰਨਾ, ਸੱਚਾ ਪਿਆਰ ਸਿਖਿਆ।

-ਸਤਨਾਮ ਸਿੰਘ, ਸੰਪਰਕ : 94783-94484