ਕਾਵਿ ਵਿਅੰਗ: ਪੈਰੋਲ ਕਾਤਲਾਂ ਨੂੰ

ਏਜੰਸੀ

ਵਿਚਾਰ, ਕਵਿਤਾਵਾਂ

ਤਾਨਾਸ਼ਾਹੀ ਵਲ ਵੱਧ ਰਿਹਾ ਦੇਸ਼ ਦੇਖੋ

Poetic satire: Parole to murderers

 

ਤਾਨਾਸ਼ਾਹੀ ਵਲ ਵੱਧ ਰਿਹਾ ਦੇਸ਼ ਦੇਖੋ, 
        ਲੋਕ ਰਾਜ ਦਾ ਰਹਿ ਗਿਆ ਖ਼ੌਲ ਮੀਆਂ।
ਸਭ ਕਾ ਸਾਥ ਵਿਕਾਸ ਤਾਂ ਕਹਿਣ ਨੂੰ ਐ,
        ਫ਼ਿਰਕਾਪ੍ਰਸਤੀ ਦਾ ਵਜਦਾ ਢੋਲ ਮੀਆਂ।
ਲਿਖੇ ਰਹਿਣ ਕਾਨੂੰਨ ਸੰਵਿਧਾਨ ਅੰਦਰ,
        ‘ਚੋਰ-ਮੋਰੀਆਂ’ ਲੈਂਦੇ ਹਨ ਟੋਲ ਮੀਆਂ।
ਲੁਕੀ ਛਿਪੀ ਹੁਣ ਰਹੀ ਨਾ ਗੱਲ ਕੋਈ,
        ਆਏ ਦਿਨ ਹੀ ਖੁਲ੍ਹਦੀ ਐ ਪੋਲ ਮੀਆਂ।
ਹੋਵੇ ਕਾਤਲ ਤੇ ਭਾਵੇਂ ਕੋਈ ਬਲਾਤਕਾਰੀ,
        ‘ਬਾਬੇ’ ਬਣਦਿਆਂ ਉਚਾਰਦੇ ਬੋਲ ਮੀਆਂ।
ਸਜ਼ਾ ਮੁੱਕੀ ਤੋਂ ਸੜਨ ਕਈ ਜੇਲ੍ਹ ਅੰਦਰ,
        ਮਿਲਦੀ ਕਾਤਲਾਂ ਤਾਈਂ ਪੈਰੋਲ ਮੀਆਂ!
- ਤਰਲੋਚਨ ਸਿੰਘ ਦੁਪਾਲਪੁਰ। ਫ਼ੋਨ ਨੰ : 78146-92724