ਲੁੱਟ-ਖੋਹ: ਬੇਈਮਾਨੀ ਨਾਲ ਪੈਸਾ ਕਮਾਇਆ, ਹੁਣ ਕਿੱਥੋਂ ਭਾਲਦੇ ਰੱਬੀ ਸੌਗਾਤ...
ਹਰ ਜ਼ੁਬਾਨੋਂ ਨਿਕਲੀ ਇਹੋ ਬਾਤ
Satire: Robbery
ਹਰ ਜ਼ੁਬਾਨੋਂ ਨਿਕਲੀ ਇਹੋ ਬਾਤ,
ਚੰਦ ਕੁ ਬੰਦੇ ਲੁੱਟਣ ਲੱਗੇ ਦਿਨ ਰਾਤ।
ਬੇਈਮਾਨੀ ਨਾਲ ਪੈਸਾ ਕਮਾਇਆ,
ਹੁਣ ਕਿੱਥੋਂ ਭਾਲਦੇ ਰੱਬੀ ਸੌਗਾਤ।
ਅਪਣਿਆਂ ਨੂੰ ਵੰਡਣ ਰਿਉੜ,
ਰੱਜ ਕੇ ਲੁੱਟੀ ਗ਼ਰੀਬਾਂ ਦੀ ਬਰਾਤ।
ਖ਼ੂਨ ਚੂਸ ਕੇ ਅੱਜ ਸ਼ੈਤਾਨ ਬਣ ਗਏ,
ਰੱਬ ਨੇ ਬਣਾਇਆ ਸੀ ਆਦਮ ਜਾਤ।
ਹੱਥ ਉੱਤੇ ਹੱਥ ਮਾਰਨ ਲੱਗ ਪਏ,
ਭੁੱਲ ਗਏ ਰੱਬ ਦੀ ਦਿਤੀ ਖ਼ੈਰਾਤ।
ਲੁੱਟ ਲੁੱਟ ਕੇ ਕਈ ਰਿਕਾਰਡ ਬਣਾਏ,
ਸਿਕੰਦਰ ਨੂੰ ਵੀ ਪਾ ਦਿਤੀ ਮਾਤ।
- ਨਵਦੀਪ ਸਿੰਘ ਭਾਟੀਆ (ਲੈਕਚਰਾਰ) ਖਰੜ
ਮੋਬਾਈਲ : 98767-29056