ਦੋ ਹਜ਼ਾਰ ਉਨੀ    

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅੱਛੇ ਦਿਨਾਂ ਦੀ ਆਸ ਵਿਚ, ਲੰਘ ਗਿਆ ਦੋ ਹਜ਼ਾਰ ਉਂਨੀ,

File Photo

ਅੱਛੇ ਦਿਨਾਂ ਦੀ ਆਸ ਵਿਚ, ਲੰਘ ਗਿਆ ਦੋ ਹਜ਼ਾਰ ਉਂਨੀ,

ਕੋਈ ਅੱਛਾ ਦਿਨ ਨਾ ਵੇਖਿਆ, ਨਚਦੀ ਵੇਖੀ ਬਸ ਇਕ ਮੁਨੀ,

ਮੋਦੀ ਨਚਾਉਂਦਾ ਰਿਹਾ ਇਕ ਉਂਗਲ ਤੇ, ਬਸ ਮਨ ਕੀ ਬਾਤ ਕਰਦਾ ਰਿਹਾ,

ਜਨਤਾ ਨੂੰ ਵਿਖਾ ਕੇ ਠੇਂਗਾ, ਪਾਣੀ ਬਸ ਇਕ ਦਾ ਹੀ ਭਰਦਾ ਰਿਹਾ,

ਸਮਝੇ ਜਨਤਾ ਹੈ ਉਹ ਅੰਬਾਨੀ, ਅੱਛਾ ਤਾਂ ਬਸ ਉਸ ਦਾ ਹੀ ਸੀ ਉਂਨੀ,

ਅੱਛੇ ਦਿਨਾਂ ਦੀ ਆਸ ਵਿਚ, ਲੰਘ ਗਿਆ ਦੋ ਹਜ਼ਾਰ ਉਂਨੀ,

ਅੱਛਾ ਦਿਨ ਨਾ ਕੋਈ ਵੇਖਿਆ, ਨੱਚਦੀ ਵੇਖੀ ਬਸ ਇਕ ਮੁਨੀ।

-ਸੁਰਿੰਦਰ 'ਮਾਣੂਕੇ ਗਿਲ',  ਸੰਪਰਕ : 88723-21000