ਲੋਕਤੰਤਰ ਦੇ ਵਾਰਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਲੋਕਤੰਤਰ ਦੇ ਵਾਰਸ ਅਖਵਾਉਣ ਵਾਲੇ, ਅੱਜ ਦਿੱਲੀ ਦੇ ਦਰ ਤੇ ਕਰਨ ਫ਼ਰਿਆਦ ਮੀਆਂ,

Democracy

ਲੋਕਤੰਤਰ ਦੇ ਵਾਰਸ ਅਖਵਾਉਣ ਵਾਲੇ, ਅੱਜ ਦਿੱਲੀ ਦੇ ਦਰ ਤੇ ਕਰਨ ਫ਼ਰਿਆਦ ਮੀਆਂ,

ਚੋਣਾਂ ਵੇਲੇ ਸੀ ਹਸਦੇ ਹਾਸਾ ਖਚਰਾ, ਜੀਕਣ ਹੋਣ ਨਾ ਇਨ੍ਹਾਂ ਨੂੰ ਉਹ ਯਾਦ ਮੀਆਂ,

ਲੋਕਾਂ ਨੂੰ ਆਸ ਸੀ ਇਨ੍ਹਾਂ ਤੋਂ ਨਵੇਂ ਭਾਰਤ ਦੀ, ਪਰ ਇਹ ਤਾਂ ਲੱਗ ਪਏ ਕਰਨ ਬਰਬਾਦ ਮੀਆਂ,

ਹਾਕਮ ਜਿੰਦਰਾ ਮਾਰ ਮਹਿਲਾਂ ਅੰਦਰ ਸੁੱਤਾ, ਜਾਪੇ ਬਾਹਰ ਨਿਕਲੇ ਪੰਜਾਂ ਸਾਲਾਂ ਬਾਅਦ ਮੀਆਂ, 

ਚੂਹਾ ਖੁੱਡ ਵਿਚੋਂ ਕੱਢਣ ਦੀ ਧਾਰ ਲਈ ਕਿਸਾਨਾਂ, ਹੁਣ ਜਾਗ ਪਈ ਇਨ੍ਹਾਂ ਦੀ ਔਲਾਦ ਮੀਆਂ,

ਤਰਸੇਮ ਜੇ ਏਦਾਂ ਹੀ ਝੋਲੀਆਂ ਅੱਡ-ਅੱਡ ਮੰਗਣਾ, ਫਿਰ ਦੱਸੋ ਕਾਹਦੇ ਹਾਂ ਅਸੀ ਆਜ਼ਾਦ ਮੀਆਂ।

-ਤਰਸੇਮ ਲੰਡੇ ਪਿੰਡ ਲੰਡੇ ਮੋਗਾ।