Poem : ਮੇਰਾ ਹਮਸਾਇਆ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੇਰਾ ਵੈਰੀ ਮੇਰਾ ਹੀ ਹਮਸਾਇਆ ਹੈ, ਮੇਰੇ ਲਈ ਹੁਣ ਤੇਰਾ ਸ਼ਹਿਰ ਪਰਾਇਆ ਹੈ। 

Poem

ਮੇਰਾ ਵੈਰੀ ਮੇਰਾ ਹੀ ਹਮਸਾਇਆ ਹੈ। 
ਮੇਰੇ ਲਈ ਹੁਣ ਤੇਰਾ ਸ਼ਹਿਰ ਪਰਾਇਆ ਹੈ। 
ਤੈਨੂੰ ਦੱਸ ਉਲਾਂਭਾ ਕਿੱਦਾਂ ਦੇ ਦੇਵਾਂ, 
ਕੁਦਰਤ ਨੇ ਹੀ ਐਸਾ ਖੇਡ ਰਚਾਇਆ ਹੈ। 
ਹੰਝੂ, ਹਉਕੇ, ਸਿਸਕੀਆਂ ਮੇਰੇ ਪੱਲੇ ਜੋ, 
ਮੇਰੇ ਲਈ ਤਾਂ ਮੇਰਾ ਇਹ ਸਰਮਾਇਆ ਹੈ। 
ਮੁਸ਼ਕਲ ਵੇਲੇ ਵੀ ਮੈਂ ਹਿੰਮਤ ਹਾਰੀ ਨਾ, 
ਹਰ ਮੁਸ਼ਕਲ ਨੂੰ ਹੱਸ ਕੇ ਸੀਨੇ ਲਾਇਆ ਹੈ। 
ਮੇਰਾ ਦਿਲ ਹੁਣ ਮੇਰੀ ਗੱਲ ਵੀ ਮੰਨਦਾ ਨਹੀਂ, 
ਮੈਂ ਤਾਂ ਕਈ ਵਾਰੀ ਇਸ ਨੂੰ ਸਮਝਾਇਆ ਹੈ। 
ਸਾਰੇ ਸੁੱਖ ਮੈਂ ਤੇਰੀ ਝੋਲੀ ਪਾ ਦਿਤੇ, 
ਦੁੱਖਾਂ ਨੂੰ ਮੈਂ ਅਪਣੀ ਝੋਲੀ ਪਾਇਆ ਹੈ। 
ਮੇਰੇ ਲਈ ਤਾਂ ਉਹੀ ਵਕਤ ਸੁਨਹਿਰੀ ਸੀ, 
ਜਿਹੜਾ ਵੀ ਮੈਂ ਤੇਰੇ ਸੰਗ ਲੰਘਾਇਆ ਹੈ। 
- ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਫ਼ੋਨ ਨੰ : +13604481989
ਹਰਿਆਣਾ ਗੁਰਦੁਆਰਾ ਕਮੇਟੀ ਬਣੀ ਨਿਘਾਰ ਦੀ ਸ਼ਿਕਾਰ