Poem: ਇਕ ਨਿਸ਼ਾਨ, ਤਖ਼ਤ ਹੈ ਹੁਕਮ ਇਕੋ, ਨਾ ਪੰਥ ਲਈ ਕੁੱਝ ਹੋਰ ਮੀਆਂ।
Poem: ਇਕ ਨਿਸ਼ਾਨ, ਤਖ਼ਤ ਹੈ ਹੁਕਮ ਇਕੋ, ਨਾ ਪੰਥ ਲਈ ਕੁੱਝ ਹੋਰ ਮੀਆਂ।
ਸਦੀਆਂ ਤੋਂ ਰੀਤ ਇਹ ਤੁਰੀ ਆਉਂਦੀ, ਤੁਲ ਨਾਹੀਂ ਦਿੱਲੀ ਲਾਹੌਰ ਮੀਆਂ।
ਉੱਚੇ ਨਿਸ਼ਾਨ ਝੂਲ ਦੇਣ ਸੰਦੇਸ਼ ਇਹੇ, ਉੱਚੀ ਪੀਰੀ ਮੀਰੀ ਕਮਜ਼ੋਰ ਮੀਆਂ।
ਗੱਲ ਸੋਈ ਹੋਣੀਂ ਭਾਵੇ ਜੋ ਖ਼ਾਲਸੇ ਨੂੰ, ਲੱਖ ਹੋਣ ਹਕੂਮਤੀ ਜ਼ੋਰ ਮੀਆਂ।
ਕੱੁਝ ਲੋਕ ਨੇ ਸਵਾਰਥ ਵੱਸ ਹੋ ਕੇ, ਪਤਾ ਹੁੰਦਿਆਂ ਪਾਉਂਦੇ ਸ਼ੋਰ ਮੀਆਂ।
ਮੈਨੂੰ ਲਗਦਾ ਸਾੜੇ ਸੀ ਜੋ ’ਕੱਠੇ, ਸਿੰਘ, ਮੁਗ਼ਲ, ਗੜ੍ਹੀ ਚਮਕੌਰ ਮੀਆਂ।
ਉਹ ਹੁਣ ਜੰਮੇ ਮਲੇਸ਼ ਨੇ ਘਰਾਂ ਅੰਦਰ, ਹੋਏ ਹੁਕਮੋਂ ਫਿਰਨ ਲੰਡੋਰ ਮੀਆਂ।
ਸੁਣੋ! ਜੋ ਹੋਇਆ ਮੁੜੇ ਨਾ ਹੁਕਮ ਉਹੋ, ਬਣੋ ਕਿਉਂ ਫਿਰ ਦੱਸੋ ਚੋਰ ਮੀਆਂ।
ਪੰਜ ਸਿੰਘਾਂ ਵਿਚ ਰੱਬ ਦਾ ਵਾਸ ਹੁੰਦਾ, ‘ਪੱਤੋ’ ਕਰਨਾ ਕਿਉਂ ਅਗਨੋਰ ਮੀਆਂ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ : 94658-21417